GURBANI

JAPJI SAHIB

Image may contain: indoor

ਵਾਕ:- ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ ।।
ਭਾਵ:- ਜੇ ਕਿਸੇ ਮਨੁੱਖ ਦੀ ਉਮਰ ਚਾਰ ਯੁੱਗ ਹੋ ਜਾਵੇ,ਚਾਰ ਯੁੱਗ ਹੀ ਨਹੀਂ,ਇਸ ਤੋ ਦਸ ਗੁਣਾਂ ਹੋਰ ਵਧ ਜਾਵੇ।
ਵਾਕ:- ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ ।।
ਭਾਵ:- ਉਹ ਮਨੁੱਖ ਸਾਰੀ ਪ੍ਰਿਥਵੀ ਵਿੱਚ ਪ੍ਰਸਿੱਧ ਹੋ ਜਾਵੇ, ਹਰੇਕ ਮਨੁੱਖ ਉਸ ਦੇ ਪਿੱਛੇ ਲੱਗ ਤੁਰੇ ।
ਵਾਕ:- ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ ।।
ਭਾਵ:- ਜੇ ਮਨੁੱਖ ਆਪਣਾ ਚੰਗਾ ਨਾਮ ਖੱਟ ਕੇ ਸਾਰੇ ਸੰਸਾਰ ਦੀ ਸ਼ੋਭਾ ਵੀ ਪ੍ਰਾਪਤ ਕਰ ਲਵੇ ।
ਵਾਕ:- ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ ।।
ਭਾਵ:- ਸਾਰਾ ਕੁਝ ਪ੍ਰਾਪਤ ਕਰਕੇ ਵੀ ਜੇ ਮਨੁੱਖ ਪ੍ਰਭੂ ਦੀ ਮਿਹਰ ਦਾ ਪਾਤਰ ਨਹੀਂ ਬਣਿਆ ਤਦ ਉਹ, ਉਸ ਨਿਆਸਰੇ ਮਨੁੱਖ ਤੁਲ ਹੈ , ਜਿਸਦੀ ਸੰਸਾਰ ਅੰਦਰ ਕੋਈ ਖਬਰ ਵੀ ਨਹੀਂ ਪੁੱਛਦਾ ।
ਵਾਕ:- ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ ।।
ਭਾਵ:- ਪ੍ਰਭੂ ਦੀ ਨਦਰ ਵਿਹੂਣਾ ਮਨੁੱਖ, ਕੀਟ ਸਮਾਨ, ਸਭ ਤੋਂ ਨੀਚ ਗਿਣਿਆ ਜਾਦਾਂ ਹੈ। ਅਪਰਾਧੀ ਮਨੁੱਖ ਵੀ ਉਸ ਨੂੰ ਦੋਸ਼ੀ ਜਾਣ ਕੇ ਉਸ ਉੱਪਰ ਦੋਸ਼ ਲਾਉਦਾ ਹੈ ।
ਵਾਕ:- ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣ ਦੇ ।।
ਭਾਵ:- ਸ੍ਰੀ ਗੁਰੂ ਨਾਨਕ ਦੇਵ ਜੀ ਫੁਰਮਾਨ ਕਰਦੇ ਹਨ, ਕਿ ਪ੍ਰਭੂ ਬੜਾ ਦਿਆਲੂ ਕ੍ਰਿਪਾਲੂ ਹੈ । ਉਹ ਗੁਣਾਂ ਤੋ ਸੱਖਣੇ ਮਨੁੱਖਾਂ ਨੂੰ ਗੁਣਵਾਨ ਤੇ ਗੁਣਵਾਨਾਂ ਨੂੰ ਹੋਰ ਗੁਣ ਪ੍ਰਦਾਨ ਕਰ ਦਿੰਦਾ ਹੈ।
ਵਾਕ:- ਤੇਹਾ ਕੋਇ ਨ ਸੁਝਈ ਜਿ ਤਿਸੁ ਗੁਣੁ ਕੋਇ ਕਰੇ ।।੭।।
ਭਾਵ:- ਪ੍ਰਮਾਤਮਾ ਤੋਂ ਬਿਨਾਂ ਸੰਸਾਰ ਵਿੱਚ ਹੋਰ ਕੋਈ ਨਹੀਂ ਦਿਸਦਾ ਜਿਹੜਾ ਗੁਣ-ਵਿਹੂਣਿਆਂ ਨੂੰ ਕੋਈ ਗੁਣ ਦੇ ਸਕੇ ।।

No comments:

Post a Comment

GURBANI TRANSLATION IN ENGLISH

JAPJI SAHIB ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥ There are nether worlds beneath nether worlds, and hundreds of thousands of heavenly worlds...