Gurbani Translation

JAPJI SAHIB

ਅਸੰਖ ਜਪ ਅਸੰਖ ਭਾਉ ॥
Countless meditations, countless loves.
ਅਸੰਖ ਪੂਜਾ ਅਸੰਖ ਤਪ ਤਾਉ ॥
Countless worship services, countless austere disciplines.
ਅਸੰਖ ਗਰੰਥ ਮੁਖਿ ਵੇਦ ਪਾਠ ॥
Countless scriptures, and ritual recitations of the Vedas. 
ਅਸੰਖ ਜੋਗ ਮਨਿ ਰਹਹਿ ਉਦਾਸ ॥
Countless Yogis, whose minds remain detached from the world.
ਅਸੰਖ ਭਗਤ ਗੁਣ ਗਿਆਨ ਵੀਚਾਰ ॥
Countless devotees contemplate the Wisdom and Virtues of the Lord. 
ਅਸੰਖ ਸਤੀ ਅਸੰਖ ਦਾਤਾਰ ॥
Countless the holy, countless the givers. 
ਅਸੰਖ ਸੂਰ ਮੁਹ ਭਖ ਸਾਰ ॥
Countless heroic spiritual warriors, who bear the brunt of the attack in battle (who with their mouths eat steel). 
ਅਸੰਖ ਮੋਨਿ ਲਿਵ ਲਾਇ ਤਾਰ ॥
Countless silent sages, vibrating the String of His Love.
ਕੁਦਰਤਿ ਕਵਣ ਕਹਾ ਵੀਚਾਰੁ ॥
How can Your Creative Potency be described? 
ਵਾਰਿਆ ਨ ਜਾਵਾ ਏਕ ਵਾਰ ॥
I cannot even once be a sacrifice to You.
ਜੋ ਤੁਧੁ ਭਾਵੈ ਸਾਈ ਭਲੀ ਕਾਰ ॥
Whatever pleases You is the only good done, 
ਤੂ ਸਦਾ ਸਲਾਮਤਿ ਨਿਰੰਕਾਰ ॥੧੭॥
You, Eternal and Formless One. ||17||

Gurbani translation

JAPJI SAAB

ਵਾਕ:- ਅਸੰਖ ਜਪ ਅਸੰਖ ਭਾਉ ॥ ਅਸੰਖ ਪੂਜਾ ਅਸੰਖ ਤਪ ਤਾਉ ॥
ਅਰਥ: (ਅਕਾਲ ਪੁਰਖ ਦੀ ਰਚਨਾ ਵਿਚ) ਅਨਗਿਣਤ ਜੀਵ ਜਪ ਕਰਦੇ ਹਨ, ਬੇਅੰਤ ਜੀਵ (ਹੋਰਨਾਂ ਨਾਲ) ਪਿਆਰ (ਦਾ ਵਰਤਾਉ) ਕਰ ਰਹੇ ਹਨ। ਕਈ ਜੀਵ ਪੂਜਾ ਕਰ ਰਹੇ ਹਨ। ਅਤੇ ਅਨਗਿਣਤ ਹੀ ਜੀਵ ਤਪ ਸਾਧ ਕਰ ਰਹੇ ਹਨ।
ਵਾਕ:- ਅਸੰਖ ਗਰੰਥ ਮੁਖਿ ਵੇਦ ਪਾਠ ॥ ਅਸੰਖ ਜੋਗ ਮਨਿ ਰਹਹਿ ਉਦਾਸ ॥
ਅਰਥ: ਬੇਅੰਤ ਜੀਵ ਵੇਦਾਂ ਅਤੇ ਹੋਰ ਧਾਰਮਿਕ ਪੁਸਤਕਾਂ ਦੇ ਪਾਠ ਮੂੰਹ ਨਾਲ ਕਰ ਰਹੇ ਹਨ। ਜੋਗ ਦੇ ਸਾਧਨ ਕਰਨ ਵਾਲੇ ਬੇਅੰਤ ਮਨੁੱਖ ਆਪਣੇ ਮਨ ਵਿਚ (ਮਾਇਆ ਵਲੋ) ਉਪਰਾਮ ਰਹਿੰਦੇ ਹਨ।
ਵਾਕ:- ਅਸੰਖ ਭਗਤ ਗੁਣ ਗਿਆਨ ਵੀਚਾਰ ॥ ਅਸੰਖ ਸਤੀ ਅਸੰਖ ਦਾਤਾਰ ॥
ਅਰਥ: (ਅਕਾਲ ਪੁਰਖ ਦੀ ਕੁਦਰਤਿ ਵਿਚ) ਅਣਗਿਣਤ ਭਗਤ ਹਨ, ਜੋ ਅਕਾਲ ਪੁਰਖ ਦੇ ਗੁਣਾਂ ਅਤੇ ਗਿਆਨ ਦੀ ਵਿਚਾਰ ਕਰ ਰਹੇ ਹਨ, ਅਨੇਕਾਂ ਹੀ ਦਾਨੀ ਤੇ ਦਾਤੇ ਹਨ।
ਵਾਕ:- ਅਸੰਖ ਸੂਰ ਮੁਹ ਭਖ ਸਾਰ ॥ ਅਸੰਖ ਮੋਨਿ ਲਿਵ ਲਾਇ ਤਾਰ ॥
ਅਰਥ: (ਅਕਾਲ ਪੁਰਖ ਦੀ ਰਚਨਾ ਵਿਚ) ਬੇਅੰਤ ਸੂਰਮੇ ਹਨ ਜੋ ਆਪਣੇ ਮੂੰਹਾਂ ਉੱਤੇ (ਭਾਵ ਸਨਮੁਖ ਹੋ ਕੇ) ਸ਼ਾਸਤ੍ਰਾਂ ਦੇ ਵਾਰ ਸਹਿੰਦੇ ਹਨ, ਅਨੇਕਾਂ ਮੋਨੀ ਹਨ, ਜੋ ਇਕ-ਰਸ ਬ੍ਰਿਤੀ ਜੋੜ ਕੇ ਬੈਠ ਰਹੇ ਹਨ।
ਵਾਕ:- ਕੁਦਰਤਿ ਕਵਣ ਕਹਾ ਵੀਚਾਰੁ ॥ ਵਾਰਿਆ ਨ ਜਾਵਾ ਏਕ ਵਾਰ ॥ ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥੧੭॥
ਅਰਥ: ਮੇਰੀ ਕੀਹ ਤਾਕਤ ਹੈ ਕਿ ਕਰਤਾਰ ਦੀ ਕੁਦਰਤਿ ਦੀ ਵਿਚਾਰ ਕਰ ਸਕਾਂ? (ਹੇ ਅਕਾਲ ਪੁਰਖ!) ਮੈਂ ਤਾਂ ਤੇਰੇ ਉੱਤੋਂ ਇਕ ਵਾਰੀ ਭੀ ਸਦਕੇ ਹੋਣ ਜੋਗਾ ਨਹੀਂ ਹਾਂ (ਭਾਵ, ਮੇਰੀ ਹਸਤੀ ਬਹੁਤ ਹੀ ਤੁੱਛ ਹੈ) ਹੇ ਨਿਰੰਕਾਰ! ਤੂੰ ਸਦਾ ਅਟੱਲ ਰਹਿਣ ਵਾਲਾ ਹੈਂ, ਜੋ ਤੈਨੂੰ ਚੰਗਾ ਲਗਦਾ ਹੈ ਉਹੀ ਕੰਮ ਭਲਾ ਹੈ (ਭਾਵ, ਤੇਰੀ ਰਜ਼ਾ ਵਿਚ ਰਹਿਣਾ ਹੀ ਠੀਕ ਹੈ) ।17।

GURBANI

JAPJI SAHIB

ਪੰਚ ਪਰਵਾਣ ਪੰਚ ਪਰਧਾਨੁ ॥
The chosen ones, the self-elect, are accepted and approved.
ਪੰਚੇ ਪਾਵਹਿ ਦਰਗਹਿ ਮਾਨੁ ॥
The chosen ones are honored in the Court of the Lord. 
ਪੰਚੇ ਸੋਹਹਿ ਦਰਿ ਰਾਜਾਨੁ ॥
The chosen ones look beautiful in the courts of kings. 
ਪੰਚਾ ਕਾ ਗੁਰੁ ਏਕੁ ਧਿਆਨੁ ॥
The chosen ones meditate single-mindedly on the Guru.
ਜੇ ਕੋ ਕਹੈ ਕਰੈ ਵੀਚਾਰੁ ॥
No matter how much anyone tries to explain and describe them, 
ਕਰਤੇ ਕੈ ਕਰਣੈ ਨਾਹੀ ਸੁਮਾਰੁ ॥
the actions of the Creator cannot be counted.
ਧੌਲੁ ਧਰਮੁ ਦਇਆ ਕਾ ਪੂਤੁ ॥
The mythical bull is Dharma, the son of compassion; 
ਸੰਤੋਖੁ ਥਾਪਿ ਰਖਿਆ ਜਿਨਿ ਸੂਤਿ ॥
this is what patiently holds the earth in its place.
ਜੇ ਕੋ ਬੁਝੈ ਹੋਵੈ ਸਚਿਆਰੁ ॥
One who understands this becomes truthful.
ਧਵਲੈ ਉਪਰਿ ਕੇਤਾ ਭਾਰੁ ॥
What a great load there is on the bull!
ਧਰਤੀ ਹੋਰੁ ਪਰੈ ਹੋਰੁ ਹੋਰੁ ॥
So many worlds beyond this world-so very many!
ਤਿਸ ਤੇ ਭਾਰੁ ਤਲੈ ਕਵਣੁ ਜੋਰੁ ॥  
What power holds them, and supports their weight?
ਜੀਅ ਜਾਤਿ ਰੰਗਾ ਕੇ ਨਾਵ ॥ 
The names and the colors of the assorted species of beings 
ਸਭਨਾ ਲਿਖਿਆ ਵੁੜੀ ਕਲਾਮ ॥
were all inscribed by the Ever-flowing Pen of God. 
ਏਹੁ ਲੇਖਾ ਲਿਖਿ ਜਾਣੈ ਕੋਇ ॥
Who knows how to write this account? 
ਲੇਖਾ ਲਿਖਿਆ ਕੇਤਾ ਹੋਇ ॥
Just imagine what a huge scroll it would take! 
ਕੇਤਾ ਤਾਣੁ ਸੁਆਲਿਹੁ ਰੂਪੁ ॥
What power! What fascinating beauty! 
ਕੇਤੀ ਦਾਤਿ ਜਾਣੈ ਕੌਣੁ ਕੂਤੁ ॥
And what gifts! Who can know their extent? 
ਕੀਤਾ ਪਸਾਉ ਏਕੋ ਕਵਾਉ ॥
You created the vast expanse of the Universe with One Word! 
ਤਿਸ ਤੇ ਹੋਏ ਲਖ ਦਰੀਆਉ ॥
Hundreds of thousands of rivers began to flow.
ਕੁਦਰਤਿ ਕਵਣ ਕਹਾ ਵੀਚਾਰੁ ॥
How can Your Creative Potency be described? 
ਵਾਰਿਆ ਨ ਜਾਵਾ ਏਕ ਵਾਰ ॥
I cannot even once be a sacrifice to You. 
ਜੋ ਤੁਧੁ ਭਾਵੈ ਸਾਈ ਭਲੀ ਕਾਰ ॥
Whatever pleases You is the only good done, 
ਤੂ ਸਦਾ ਸਲਾਮਤਿ ਨਿਰੰਕਾਰ ॥੧੬॥
You, Eternal and Formless One! ||16|| 

Gurbani

JAPJI SAHIB

ਅੰਗ ੩
ਵਾਕ:- ਪੰਚ ਪਰਵਾਣ ਪੰਚ ਪਰਧਾਨੁ ॥ ਪੰਚੇ ਪਾਵਹਿ ਦਰਗਹਿ ਮਾਨੁ ॥ ਪੰਚੇ ਸੋਹਹਿ ਦਰਿ ਰਾਜਾਨੁ ॥ ਪੰਚਾ ਕਾ ਗੁਰੁ ਏਕੁ ਧਿਆਨੁ ॥
ਅਰਥ: ਜਿਨ੍ਹਾਂ ਮਨੁੱਖਾਂ ਦੀ ਸੁਰਤ ਨਾਮ ਵਿਚ ਜੁੜੀ ਰਹਿੰਦੀ ਹੈ ਤੇ ਜਿਨ੍ਹਾਂ ਦੇ ਅੰਦਰ ਪ੍ਰਭੂ ਵਾਸਤੇ ਲਗਨ ਬਣ ਜਾਂਦੀ ਹੈ ਉਹੀ ਮਨੁੱਖ (ਇੱਥੇ ਜਗਤ ਵਿਚ) ਮੰਨੇ-ਪ੍ਰਮੰਨੇ ਰਹਿੰਦੇ ਹਨ ਅਤੇ ਸਭ ਦੇ ਆਗੂ ਹੁੰਦੇ ਹਨ, ਅਕਾਲ ਪੁਰਖ ਦੀ ਦਰਗਾਹ ਵਿਚ ਭੀ ਉਹ ਪੰਚ ਜਨ ਹੀ ਆਦਰ ਪਾਂਦੇ ਹਨ। ਰਾਜ-ਦਰਬਾਰਾਂ ਵਿਚ ਭੀ ਉਹ ਪਂਚ ਜਨ ਹੀ ਸੋਭਦੇ ਹਨ। ਇਹਨਾਂ ਪੰਚ ਜਨਾਂ ਦੀ ਸੁਰਤ ਦਾ ਨਿਸ਼ਾਨਾ ਕੇਵਲ ਇਕ ਗੁਰੂ ਹੀ ਹੈ (ਭਾਵ, ਇਹਨਾਂ ਦੀ ਸੁਰਤਿ ਗੁਰ-ਸ਼ਬਦ ਵਿਚ ਹੀ ਰਹਿਂਦੀ ਹੈ, ਗੁਰ-ਸ਼ਬਦ ਵਿਚ ਜੁੜੇ ਰਹਿੰਦਾ ਹੀ ਇਹਨਾਂ ਦਾ ਅਸਲ ਨਿਸ਼ਾਨਾ ਹੈ) ।

ਵਾਕ:-ਜੇ ਕੋ ਕਹੈ ਕਰੈ ਵੀਚਾਰੁ ॥ ਕਰਤੇ ਕੈ ਕਰਣੈ ਨਾਹੀ ਸੁਮਾਰੁ ॥
ਅਰਥ: (ਪਰ ਗੁਰ-ਸ਼ਬਦ ਵਿਚ ਜੁੜੇ ਰਹਿਣ ਦਾ ਇਹ ਸਿੱਟਾ ਨਹੀਂ ਨਿਕਲ ਸਕਦਾ ਕਿ ਕੋਈ ਮਨੁੱਖ ਪ੍ਰਭੂ ਦੀ ਰਚੀ ਸਿਸ਼੍ਰਟੀ ਦਾ ਅੰਤ ਪਾ ਸਕੇ) ਅਕਾਲ-ਪੁਰਖ ਦੀ ਕੁਦਰਤਿ ਦਾ ਕੋਈ ਲੇਖਾ ਹੀ ਨਹੀਂ (ਭਾਵ, ਅੰਤ ਨਹੀਂ ਪੈ ਸਕਦਾ) , ਭਾਵੇਂ ਕੋਈ ਕਥਨ ਕਰ ਵੇਖੇ ਤੇ ਵਿਚਾਰ ਕਰ ਲਏ (ਪਰਮਾਤਮਾ ਤੇ ਉਸ ਦੀ ਕੁਦਰਤਿ ਦਾ ਅੰਤ ਲੱਭਣਾ ਮਨੁੱਖ ਦੀ ਜ਼ਿੰਦਗੀ ਦਾ ਮਨੋਰਥ ਹੋ ਹੀ ਨਹੀਂ ਸਕਦਾ) ।
ਵਾਕ:- ਧੌਲੁ ਧਰਮੁ ਦਇਆ ਕਾ ਪੂਤੁ ॥ ਸੰਤੋਖੁ ਥਾਪਿ ਰਖਿਆ ਜਿਨਿ ਸੂਤਿ ॥ ਜੇ ਕੋ ਬੁਝੈ ਹੋਵੈ ਸਚਿਆਰੁ ॥ ਧਵਲੈ ਉਪਰਿ ਕੇਤਾ ਭਾਰੁ ॥ ਧਰਤੀ ਹੋਰੁ ਪਰੈ ਹੋਰੁ ਹੋਰੁ ॥ ਤਿਸ ਤੇ ਭਾਰੁ ਤਲੈ ਕਵਣੁ ਜੋਰੁ ॥
ਭਾਵ:- (ਅਕਾਲ ਪੁਰਖ ਦਾ) ਧਰਮ-ਰੂਪੀ ਬੱਝਵਾਂ ਨੀਯਮ ਹੀ ਬਲਦ ਹੈ (ਜੋ ਸ੍ਰਿਸ਼ਟੀ ਨੂੰ ਕਾਇਮ ਰੱਖ ਰਿਹਾ ਹੈ) । (ਇਹ ਧਰਮ) ਦਇਆ ਦਾ ਪੁੱਤਰ ਹੈ (ਭਾਵ, ਅਕਾਲ ਪੁਰਖ ਨੇ ਆਪਣੀ ਮਿਹਰ ਕਰ ਕੇ ਸ੍ਰਿਸ਼ਟੀ ਨੂੰ ਟਿਕਾ ਰੱਖਣ ਲਈ 'ਧਰਮ'-ਰੂਪ ਨੀਯਮ ਬਣਾ ਦਿੱਤਾ ਹੈ) । ਇਸ ਧਰਮ ਨੇ ਆਪਣੀ ਮਰਯਾਦਾ ਅਨੁਸਾਰ ਸੰਤੋਖੁ ਨੂੰ ਜਨਮ ਦੇ ਦਿੱਤਾ ਹੈ। ਜੇ ਕੋਈ ਮਨੁੱਖ (ਇਸ ਉਪਰ-ਦੱਸੀ ਵਿਚਾਰ ਨੂੰ) ਸਮਝ ਲਏ, ਤਾਂ ਉਹ ਇਸ ਯੋਗ ਹੋ ਜਾਂਦਾ ਹੈ ਕਿ ਉਸ ਦੇ ਅੰਦਰ ਅਕਾਲ ਪੁਰਖ ਦਾ ਪਰਕਾਸ਼ ਹੋ ਜਾਏ। (ਨਹੀਂ ਤਾਂ, ਖ਼ਿਆਲ ਤਾਂ ਕਰੋ ਕਿ) ਬਲਦ ਉੱਤੇ ਧਰਤੀ ਦਾ ਕਿਤਨਾ ਕੁ ਬੇਅੰਤ ਭਾਰ ਹੈ (ਉਹ ਵਿਚਾਰਾ ਇਤਨੇ ਭਾਰ ਨੂੰ ਚੁੱਕ ਕਿਵੇਂ ਸਕਦਾ ਹੈ?) , (ਦੂਜੀ ਵਿਚਾਰ ਹੋਰ ਹੈ ਕਿ ਜੇ ਧਰਤੀ ਦੇ ਹੇਠ ਬਲਦ ਹੈ, ਉਸ ਬਲਦ ਨੂੰ ਸਹਾਰਾ ਦੇਣ ਲਈ ਹੇਠ ਹੋਰ ਧਰਤੀ ਹੋਈ, ਉਸ) ਧਰਤੀ ਦੇ ਹੋਰ ਬਲਦ, ਉਸ ਤੋਂ ਹੇਠਾਂ (ਧਰਤੀ ਦੇ ਹੇਠ) ਹੋਰ ਬਲਦ, ਫੇਰ ਹੋਰ ਬਲਦ, (ਇਸੇ ਤਰ੍ਹਾਂ ਅਖ਼ੀਰਲੇ) ਬਲਦ ਤੋਂ ਭਾਰ (ਸਹਾਰਨ ਲਈ ਉਸ ਦੇ) ਹੇਠ ਕਿਹੜਾ ਆਸਰਾ ਹੋਵੇਗਾ?
ਵਾਕ:- ਜੀਅ ਜਾਤਿ ਰੰਗਾ ਕੇ ਨਾਵ ॥ ਸਭਨਾ ਲਿਖਿਆ ਵੁੜੀ ਕਲਾਮ ॥ ਏਹੁ ਲੇਖਾ ਲਿਖਿ ਜਾਣੈ ਕੋਇ ॥ ਲੇਖਾ ਲਿਖਿਆ ਕੇਤਾ ਹੋਇ ॥ ਕੇਤਾ ਤਾਣੁ ਸੁਆਲਿਹੁ ਰੂਪੁ ॥ ਕੇਤੀ ਦਾਤਿ ਜਾਣੈ ਕੌਣੁ ਕੂਤੁ ॥ ਕੀਤਾ ਪਸਾਉ ਏਕੋ ਕਵਾਉ ॥ ਤਿਸ ਤੇ ਹੋਏ ਲਖ ਦਰੀਆਉ ॥
ਅਰਥ: (ਸ੍ਰਿਸ਼ਟੀ ਵਿਚ) ਕਈ ਜ਼ਾਤਾਂ ਦੇ, ਕਈ ਕਿਸਮਾਂ ਦੇ ਅਤੇ ਕਈ ਨਾਵਾਂ ਦੇ ਜੀਵ ਹਨ। ਇਹਨਾਂ ਸਭਨਾਂ ਨੇ ਇਕ-ਤਾਰ ਚਲਦੀ ਕਲਮ ਨਾਲ (ਅਕਾਲ ਪੁਰਖ ਦੀ ਕੁਦਰਤ ਦਾ) ਲੇਖਾ ਲਿਖਿਆ ਹੈ (ਪਰ) ਕੋਈ ਵਿਰਲਾ ਮਨੁੱਖ ਇਹ ਲੇਖਾ ਲਿਖਣਾ ਜਾਣਦਾ ਹੈ (ਭਾਵ, ਪਰਮਾਤਮਾ ਦੀ ਕੁਦਰਤ ਦਾ ਅੰਤ ਕੋਈ ਭੀ ਜੀਵ ਪਾ ਨਹੀਂ ਸਕਦਾ। (ਜੇ) ਲੇਖਾ ਲਿਖਿਆ (ਭੀ ਜਾਏ ਤਾਂ ਇਹ ਅੰਦਾਜ਼ਾ ਨਹੀਂ ਲੱਗ ਸਕਦਾ ਕਿ ਲੇਖਾ) ਕੇਡਾ ਵੱਡਾ ਹੋ ਜਾਏ। ਅਕਾਲ ਪੁਰਖ ਦਾ ਬੇਅੰਤ ਬਲ ਹੈ, ਬੇਅੰਤ ਸੁੰਦਰ ਰੂਪ ਹੈ, ਬੇਅੰਤ ਉਸ ਦੀ ਦਾਤ ਹੈ-ਇਸ ਦਾ ਕੌਣ ਅੰਦਾਜ਼ਾ ਲਾ ਸਕਦਾ ਹੈ? (ਅਕਾਲ ਪੁਰਖ ਨੇ) ਆਪਣੇ ਹੁਕਮ ਨਾਲ ਸਾਰਾ ਸੰਸਾਰ ਬਣਾ ਦਿੱਤਾ, ਉਸ ਹੁਕਮ ਨਾਲ (ਹੀ ਜ਼ਿੰਦਗੀ ਦੇ) ਲੱਖਾਂ ਦਰੀਆ ਬਣ ਗਏ।
ਵਾਕ:- ਕੁਦਰਤਿ ਕਵਣ ਕਹਾ ਵੀਚਾਰੁ ॥ ਵਾਰਿਆ ਨ ਜਾਵਾ ਏਕ ਵਾਰ ॥ ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥੧੬॥
ਅਰਥ: ਮੇਰੀ ਕੀ ਤਾਕਤ ਹੈ ਕਿ (ਕਰਤਾਰ ਦੀ ਕੁਦਰਤਿ ਦੀ) ਵਿਚਾਰ ਕਰ ਸਕਾਂ? (ਹੇ ਅਕਾਲ ਪੁਰਖ!) ਮੈਂ ਤਾਂ ਤੇਰੇ ਉੱਤੋਂ ਇਕ ਵਾਰੀ ਭੀ ਸਦਕੇ ਹੋਣ ਜੋਗਾ ਨਹੀਂ ਹਾਂ (ਭਾਵ, ਮੇਰੀ ਹਸਤੀ ਬਹੁਤ ਹੀ ਤੁੱਛ ਹੈ) ਹੇ ਨਿਰੰਕਾਰ! ਤੂੰ ਸਦਾ ਅਟੱਲ ਰਹਿਣ ਵਾਲਾ ਹੈਂ। ਜੋ ਤੈਨੂੰ ਚੰਗਾ ਲੱਗਦਾ ਹੈ, ਉਹ ਕੰਮ ਭਲਾ ਹੈ (ਭਾਵ, ਤੇਰੀ ਰਜ਼ਾ ਵਿਚ ਰਹਿਣਾ ਹੀ ਠੀਕ ਹੈ) ।

Gurbani

JAPJI SAHIB

ਮੰਨੈ ਪਾਵਹਿ ਮੋਖੁ ਦੁਆਰੁ ॥
The faithful find the Door of Liberation.
 ਮੰਨੈ ਪਰਵਾਰੈ ਸਾਧਾਰੁ ॥
The faithful uplift and redeem their family and relations. 
 ਮੰਨੈ ਤਰੈ ਤਾਰੇ ਗੁਰੁ ਸਿਖ ॥
The faithful are saved, and carried across with the Sikhs of the Guru. 
 ਮੰਨੈ ਨਾਨਕ ਭਵਹਿ ਨ ਭਿਖ ॥ 
The faithful, O Nanak, do not wander around begging. 
ਐਸਾ ਨਾਮੁ ਨਿਰੰਜਨੁ ਹੋਇ ॥
Such is the Name of the Immaculate Lord. 
 ਜੇ ਕੋ ਮੰਨਿ ਜਾਣੈ ਮਨਿ ਕੋਇ ॥੧੫॥
Only one who has faith comes to know such a state of mind. ||15||


No automatic alt text available. 

GURBANI



ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ ੩
ਗੁਰਬਾਣੀ:- ਮੰਨੈ ਪਾਵਹਿ ਮੋਖੁ ਦੁਆਰੁ ॥ ਮੰਨੈ ਪਰਵਾਰੈ ਸਾਧਾਰੁ ॥ ਮੰਨੈ ਤਰੈ ਤਾਰੇ ਗੁਰੁ ਸਿਖ ॥ ਮੰਨੈ ਨਾਨਕ ਭਵਹਿ ਨ ਭਿਖ ॥ ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥੧੫॥
ਅਰਥ: ਜੇ ਮਨ ਵਿਚ ਪ੍ਰਭੂ ਦੇ ਨਾਮ ਦੀ ਲਗਨ ਲੱਗ ਜਾਏ, ਤਾਂ (ਮਨੁੱਖ) 'ਕੂੜ' ਤੋਂ ਖ਼ਲਾਸੀ ਪਾਣ ਦਾ ਰਾਹ ਲੱਭ ਲੈਂਦੇ ਹਨ। (ਇਹੋ ਜਿਹਾ ਮਨੁੱਖ) ਆਪਣੇ ਪਰਵਾਰ ਨੂੰ ਭੀ (ਅਕਾਲ ਪੁਰਖ ਦੀ) ਟੇਕ ਦ੍ਰਿੜ੍ਹ ਕਰਾਉਂਦਾ ਹੈ। ਨਾਮ ਵਿਚ ਮਨ ਪਤੀਜਣ ਕਰਕੇ ਹੀ, ਸਤਿਗੁਰੂ (ਭੀ ਆਪ ਸੰਸਾਰ-ਸਾਗਰ ਤੋਂ) ਪਾਰ ਲੰਘ ਜਾਂਦਾ ਹੈ ਤੇ ਸਿੱਖਾਂ ਨੂੰ ਪਾਰ ਲੰਘਾਉਂਦਾ ਹੈ। ਨਾਮ ਵਿਚ ਮਨ ਜੁੜਨ ਕਰ ਕੇ, ਹੇ ਨਾਨਕ! ਮਨੁੱਖ ਧਿਰ ਧਿਰ ਦੀ ਮੁਥਾਜੀ ਨਹੀਂ ਕਰਦੇ ਫਿਰਦੇ। ਅਕਾਲ ਪੁਰਖ ਦਾ ਨਾਮ, ਜੋ ਮਾਇਆ ਦੇ ਪਰਭਾਵ ਤੋਂ ਪਰੇ ਹੈ, ਏਡਾ (ਉੱਚਾ) ਹੈ (ਕਿ ਇਸ ਵਿਚ ਜੁੜਨ ਵਾਲਾ ਭੀ ਉੱਚੇ ਜੀਵਨ ਵਾਲਾ ਹੋ ਜਾਂਦਾ ਹੈ, ਪਰ ਇਹ ਗੱਲ ਤਾਂ ਹੀ ਸਮਝ ਵਿਚ ਆਉਂਦੀ ਹੈ) , ਜੇ ਕੋਈ ਮਨੁੱਖ ਆਪਣੇ ਮਨ ਵਿਚ ਹਰਿ-ਨਾਮ ਦੀ ਲਗਨ ਪੈਦਾ ਕਰੇ।
Please  share kro g
Like our fb page for more updates.

No automatic alt text available.

GURBANI

JABJI SAHIB

ਮੰਨੈ ਸੁਰਤਿ ਹੋਵੈ ਮਨਿ ਬੁਧਿ ॥
The faithful have intuitive awareness and intelligence.
ਮੰਨੈ ਸਗਲ ਭਵਣ ਕੀ ਸੁਧਿ ॥
The faithful know about all worlds and realms. 
ਮੰਨੈ ਮੁਹਿ ਚੋਟਾ ਨਾ ਖਾਇ ॥
The faithful shall never be struck across the face. 
 ਮੰਨੈ ਜਮ ਕੈ ਸਾਥਿ ਨ ਜਾਇ ॥
The faithful do not have to go with the Messenger of Death.
ਐਸਾ ਨਾਮੁ ਨਿਰੰਜਨੁ ਹੋਇ ॥
Such is the Name of the Immaculate Lord.
ਜੇ ਕੋ ਮੰਨਿ ਜਾਣੈ ਮਨਿ ਕੋਇ ॥੧੩॥
Only one who has faith comes to know such a state of mind. ||13||

No automatic alt text available. 

GURBANI

JAPJI SAHIB

ਗੁਰਬਾਣੀ:- ਮੰਨੈ ਸੁਰਤਿ ਹੋਵੈ ਮਨਿ ਬੁਧਿ ॥ ਮੰਨੈ ਸਗਲ ਭਵਣ ਕੀ ਸੁਧਿ ॥ ਮੰਨੈ ਮੁਹਿ ਚੋਟਾ ਨਾ ਖਾਇ ॥ ਮੰਨੈ ਜਮ ਕੈ ਸਾਥਿ ਨ ਜਾਇ ॥ ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥੧੩॥
ਅਰਥ: ਜੇ ਮਨੁੱਖ ਦੇ ਮਨ ਵਿਚ ਪ੍ਰਭੂ ਦੇ ਨਾਮ ਦੀ ਲਗਨ ਲੱਗ ਜਾਏ, ਤਾਂ ਉਸ ਦੀ ਸੁਰਤਿ ਉੱਚੀ ਹੋ ਜਾਂਦੀ ਹੈ, ਉਸ ਦੇ ਮਨ ਵਿਚ ਜਾਗ੍ਰਤ ਆ ਜਾਂਦੀ ਹੈ, ਭਾਵ, ਮਾਇਆ ਵਿਚ ਸੁੱਤਾ ਮਨ ਜਾਗ ਪੈਂਦਾ ਹੈ, ਸਾਰੇ ਭਵਨਾਂ ਦੀ ਉਸ ਨੂੰ ਸੋਝੀ ਹੋ ਜਾਂਦੀ ਹੈ (ਕਿ ਹਰ ਥਾਂ ਪ੍ਰਭੂ ਵਿਆਪਕ ਹੈ) ਉਹ ਮਨੁੱਖ (ਸੰਸਾਰ ਦੇ ਵਿਕਾਰਾਂ ਦੀਆਂ) ਸੱਟਾਂ ਮੂੰਹ ਉੱਤੇ ਨਹੀਂ ਖਾਦਾ (ਭਾਵ, ਸੰਸਾਰਕ ਵਿਕਾਰ ਉਸ ਉੱਤੇ ਦਬਾ ਨਹੀਂ ਪਾ ਸਕਦੇ) , ਅਤੇ ਜਮਾਂ ਨਾਲ ਉਸ ਨੂੰ ਵਾਹ ਨਹੀਂ ਪੈਂਦਾ (ਭਾਵ, ਉਹ ਜਨਮ ਮਰਨ ਦੇ ਗੇੜ ਵਿਚੋਂ ਬਚ ਜਾਂਦਾ ਹੈ) । ਅਕਾਲ ਪੁਰਖ ਦਾ ਨਾਮ, ਜੋ ਮਾਇਆ ਦੇ ਪਰਭਾਵ ਤੋਂ ਪਰੇ ਹੈ, ਇੱਡਾ (ਉੱਚਾ) ਹੈ ,ਕਿ ਇਸ ਵਿਚ ਜੁੜਨ ਵਾਲਾ ਭੀ ਉੱਚੀ ਆਤਮਕ ਅਵਸਥਾ ਵਾਲਾ ਹੋ ਜਾਂਦਾ ਹੈ, ਪਰ ਇਹ ਗੱਲ ਤਾਂ ਹੀ ਸਮਝ ਵਿਚ ਆਉਂਦੀ ਹੈ , ਜੇ ਕੋਈ ਮਨੁੱਖ ਆਪਣੇ ਮਨ ਵਿਚ ਹਰਿ-ਨਾਮ ਦੀ ਲਗਨ ਪੈਦਾ ਕਰ ਲਏ।13।

No automatic alt text available.

GURBANI

JAPJI SAHIB

ਮੰਨੇ ਕੀ ਗਤਿ ਕਹੀ ਨ ਜਾਇ ।।
The state of the faithful cannot be described.
ਜੇ ਕੋ ਕਹੈ ਪਿਛੈ ਪਛੁਤਾਇ ।।
One who tries to describe this shall regret the attempt.
ਕਾਗਦਿ ਕਲਮ ਨ ਲਿਖਣਹਾਰੁ ।।
No paper, no pen, no scribe 
ਮੰਨੇ ਕਾ ਬਹਿ ਕਰਨਿ ਵੀਚਾਰੁ ।।
can record the state of the faithful. 
ਐਸਾ ਨਾਮੁ ਨਿਰੰਜਨੁ ਹੋਇ ।।
Such is the Name of the Immaculate Lord. 
ਜੇ ਕੋ ਮੰਨਿ ਜਾਣੈ ਮਨਿ ਕੋਇ।।੧੨।।
Only one who has faith comes to know such a state of mind. ||12|| 

No automatic alt text available.
 

GURBANI

JAPJI SAHIB

ਵਾਕ:- ਮੰਨੇ ਕੀ ਗਤਿ ਕਹੀ ਨ ਜਾਇ ।।
ਭਾਵ:- ਜਿਸ ਨੇ ਮਨ-ਬਚਨ ਤੇ ਕਰਮਾਂ ਕਰਕੇ ਨਾਮ ਨੂੰ ਮੰਨ ਲਿਆ, ਉਸ ਦੀ ਆਤਮਿਕ ਉੱਚਤਾ ਬਿਆਨ ਨਹੀਂ ਕੀਤੀ ਜਾ ਸਕਦੀ।
ਵਾਕ:- ਜੇ ਕੋ ਕਹੈ ਪਿਛੈ ਪਛੁਤਾਇ ।।
ਭਾਵ:- ਜੇ ਕੋਈ ਪ੍ਰਭੂ ਦੀ ਆਤਮਿਕ ਉੱਚਤਾ ਨੂੰ ਬਿਆਨ ਕਰਨ ਦੀ ਫੜ੍ਹ ਮਾਰੇ, ਉਸ ਨੂੰ ਪਛਤਾਉਣਾ ਹੀ ਪਵੇਗਾ ।
ਵਾਕ:- ਕਾਗਦਿ ਕਲਮ ਨ ਲਿਖਣਹਾਰੁ ।।
ਭਾਵ:- ਮਨ-ਬਚਨ-ਕਰਮ ਕਰਕੇ ਨਾਮ ਨੂੰ ਮੰਨਣ ਵਾਲੇ ਨਾਮੀ ਦੀ ਕਾਗਜ਼ ਉੱਪਰ ਕਲਮ ਨਾਲ ਲਿਖ ਕੇ ਆਤਮਿਕ ਉੱਚਤਾ ਬਿਆਨ ਨਹੀਂ ਕੀਤੀ ਜਾ ਸਕਦੀ । 
ਵਾਕ:- ਮੰਨੇ ਕਾ ਬਹਿ ਕਰਨਿ ਵੀਚਾਰੁ ।।
ਭਾਵ:- ਵੀਚਾਰਵਾਨ ਪੁਰਸ਼ ਰਲ ਕੇ,ਨਾਮ ਦਾ ਮੰਨਣ ਕਰਨ ਵਾਲਿਆਂ ਪ੍ਰਤੀ ਵੀਚਾਰਾਂ ਜਰੂਰ ਕਰਦੇ ਹਨ ।
ਵਾਕ:- ਐਸਾ ਨਾਮੁ ਨਿਰੰਜਨੁ ਹੋਇ ।।
ਭਾਵ:- ਵਾਹਿਗੁਰੂ ਜੀ ਦਾ ਨਾਮ ਮਾਇਆ ਦੀ ਲੇਪ-ਛੇਪ ਕਾਲਖ ਤੋਂ ਰਹਿਤ ਹੈ ।
ਵਾਕ:- ਜੇ ਕੋ ਮੰਨਿ ਜਾਣੈ ਮਨਿ ਕੋਇ।।੧੨।।
ਭਾਵ:- ਜੇ ਕੋਈ ਜਗਿਆਸੂ, ਪ੍ਰਮਾਤਮਾ ਦੇ ਨਾਮ ਨੂੰ ਮਨ-ਬਚਨ-ਕਰਮਾਂ ਕਰਕੇ ਦ੍ਰਿੜਤਾ ਨਾਲ ਮੰਨ ਲਵੇ, ਉਹ ਵੀ ਮਾਇਆ ਦੀ ਕਾਲਖ ਤੋ ਮੁਕਤ ਹੋ ਜਾਂਦਾ ਹੈ ।

No automatic alt text available.

GURBANI

JAPJI SAHIB

ਸੁਣਿਐ ਸਰਾ ਗੁਣਾ ਕੇ ਗਾਹ ।।
Listening-dive deep into the ocean of virtue.
ਸੁਣਿਐ ਸੇਖ ਪੀਰ ਪਾਤਿਸਾਹ ।।
Listening-the Shaykhs, religious scholars, spiritual teachers and emperors.
ਸੁਣਿਐ ਅੰਧੇ ਪਾਵਹਿ ਰਾਹੁ ।।
Listening-even the blind find the Path. 
ਸੁਣਿਐ ਹਾਥ ਹੋਵੈ ਅਸਗਾਹੁ ।।
Listening-the Unreachable comes within your grasp.
ਨਾਨਕ ਭਗਤਾ ਸਦਾ ਵਿਗਾਸੁ ।।
O Nanak, the devotees are forever in bliss. 
ਸੁਣਿਐ ਦੂਖ ਪਾਪ ਕਾ ਨਾਸੁ ।।੧੧॥
Listening-pain and sin are erased. ||11||  

Image may contain: outdoor

GURBANI

JAPJI SAHIB

ਵਾਕ:- ਸੁਣਿਐ ਸਰਾ ਗੁਣਾ ਕੇ ਗਾਹ ।।
ਭਾਵ:- ਵਾਹਿਗੁਰੂ ਜੀ ਦਾ ਨਾਮ ਸੁਣਨ ਨਾਲ ਜਗਿਆਸੂ ਸਮੂਹਕ ਗੁਣਾਂ ਦਾ ਜਾਣੂ ਤੇ ਧਾਰਨੀ ਹੋ ਜਾਂਦਾ ਹੈ।
ਵਾਕ:- ਸੁਣਿਐ ਸੇਖ ਪੀਰ ਪਾਤਿਸਾਹ ।।
ਭਾਵ:- ਵਾਹਿਗੁਰੂ ਨਾਮ ਸੁਣਨ ਨਾਲ ਜਗਿਆਸੂ ਸ਼ੇਖਾਂ-ਪੀਰਾਂ ਤੇ ਪਾਤਿਸ਼ਾਹਾਂ ਦੀ ਪਦਵੀ ਪ੍ਰਾਪਤ ਕਰ ਲੈਂਦਾ ਹੈ ।
ਵਾਕ:- ਸੁਣਿਐ ਅੰਧੇ ਪਾਵਹਿ ਰਾਹੁ ।।
ਭਾਵ:- ਵਾਹਿਗੁਰੂ ਨਾਮ ਤੇ ਪ੍ਰਭੂ ਸਿਫਤੋ-ਸਲਾਹ ਸੁਣਨ ਨਾਲ ਅਗਿਆਨੀ ਮਨੁੱਖ ਵੀ ਪ੍ਰਭੂ ਪ੍ਰਾਪਤੀ ਦਾ ਰਸਤਾ ਪ੍ਰਾਪਤ ਕਰ ਲੈਂਦੇ ਹਨ ।
ਵਾਕ:- ਸੁਣਿਐ ਹਾਥ ਹੋਵੈ ਅਸਗਾਹੁ ।।
ਭਾਵ:- ਵਾਹਿਗੁਰੂ ਜੀ ਦਾ ਨਾਮ ਸੁਣਨ ਨਾਲ ਇਸ ਅਸਗਾਹ ਸੰਸਾਰ ਦੀ ਅਸਲੀਅਤ ਦਾ ਪਤਾ ਲੱਗ ਜਾਂਦਾ ਹੈ।
ਵਾਕ:- ਨਾਨਕ ਭਗਤਾ ਸਦਾ ਵਿਗਾਸੁ ।।
ਭਾਵ:- ਗੁਰਦੇਵ ਸਤਿਗੁਰੂ ਫੁਰਮਾਉਂਦੇ ਹਨ ਕਿ ਪ੍ਰਭੂ ਭਗਤਾਂ ਦੇ ਹਿਰਦੇ ਅੰਦਰ ਸਦਾ ਹੀ ਖੁਸ਼ੀ ਖੇੜਾ ਬਣਿਆ ਰਹਿੰਦਾ ਹੈ ।
ਵਾਕ:- ਸੁਣਿਐ ਦੂਖ ਪਾਪ ਕਾ ਨਾਸੁ ।।੧੧॥
ਭਾਵ:- ਲਿਵ ਜੋੜ ਕੇ ਵਾਹਿਗੁਰੂ ਨਾਮ ਸੁਣਨ ਨਾਲ ਸਾਰੇ ਦੁੱਖਾਂ ਪਾਪਾਂ ਦਾ ਨਾਸ ਹੋ ਜਾਂਦਾ ਹੈ ।

Image may contain: outdoor

GURBANI

JAPJI SAHIB

ਸੁਣਿਐ ਸਤੁ ਸੰਤੋਖੁ ਗਿਆਨੁ ।।
Listening-truth, contentment and spiritual wisdom.
ਸੁਣਿਐ ਅਠਸਠਿ ਕਾ ਇਸਨਾਨੁ।।
Listening-take your cleansing bath at the sixty-eight places of pilgrimage.
ਸੁਣਿਐ ਪੜਿ ਪੜਿ ਪਾਵਹਿ ਮਾਨੁ ।।
Listening-reading and reciting, honor is obtained. 
ਸੁਣਿਐ ਲਾਗੈ ਸਹਜਿ ਧਿਆਨੁ ।।
Listening-intuitively grasp the essence of meditation.
ਨਾਨਕ ਭਗਤਾ ਸਦਾ ਵਿਗਾਸੁ ।।
O Nanak, the devotees are forever in bliss.
ਸੁਣਿਐ ਦੂਖ ਪਾਪ ਕਾ ਨਾਸੁ ।।੧੦।।
Listening-pain and sin are erased. ||10||

No automatic alt text available.

GURBANI

JAPJI SAHIB

ਵਾਕ:- ਸੁਣਿਐ ਸਤੁ ਸੰਤੋਖੁ ਗਿਆਨੁ ।।
ਭਾਵ:- ਲਿਵ ਜੋੜ ਕੇ ਪ੍ਰਭੂ ਨਾਮ ਸੁਣਨ ਨਾਲ ਸਤ-ਸੰਤੋਖ ਤੇ ਆਤਮਿਕ ਗਿਆਨ ਪ੍ਰਾਪਤ ਹੋ ਜਾਂਦਾ ਹੈ ।
ਵਾਕ:- ਸੁਣਿਐ ਅਠਸਠਿ ਕਾ ਇਸਨਾਨੁ।।
ਭਾਵ:- ਪਰਮਾਤਮਾ ਦਾ ਨਾਮ ਸੁਣਨ ਨਾਲ ਘਰ ਬੈਠਿਆਂ ਹੀ ਅਠਾਹਠ ਤੀਰਥਾਂ ਦੇ ਇਸ਼ਨਾਨ ਦਾ ਫ਼ਲ ਪ੍ਰਾਪਤ ਹੋ ਜਾਂਦਾ ਹੈ ।
ਵਾਕ:- ਸੁਣਿਐ ਪੜਿ ਪੜਿ ਪਾਵਹਿ ਮਾਨੁ ।।
ਭਾਵ:- ਜੋ ਵਿਦਵਾਨ ਲੋਕ ਵਿਦਿਆ ਪੜ੍ਹ ਕੇ ਮਾਣ ਸਤਿਕਾਰ ਪ੍ਰਾਪਤ ਕਰਦੇ ਹਨ, ਉਹ ਮਾਣ ਸਤਿਕਾਰ ਸੁਤੇ ਹੀ ਨਾਮ ਦੀ ਧੁਨੀ ਸੁਣਨ ਵਾਲੇ ਨੂੰ ਪ੍ਰਾਪਤ ਹੋ ਜਾਂਦਾ ਹੈ।
ਵਾਕ:- ਸੁਣਿਐ ਲਾਗੈ ਸਹਜਿ ਧਿਆਨੁ ।।
ਭਾਵ:- ਪ੍ਰਭੂ ਨਾਮ ਨੂੰ ਸੁਣਨ ਦੀ ਬਰਕਤ ਨਾਲ ਸੁਤੇ ਹੀ ਜਗਿਆਸੂ ਦਾ ਧਿਆਨ ਬ੍ਰਹਮ ਵਿੱਚ ਲੀਨ ਹੋ ਜਾਂਦਾ ਹੈ ।
ਵਾਕ:- ਨਾਨਕ ਭਗਤਾ ਸਦਾ ਵਿਗਾਸੁ ।।
ਭਾਵ:- ਸਤਿਗੁਰੂ ਨਾਨਕ ਪਾਤਸ਼ਾਹ ਜੀ ਫੁਰਮਾਨ ਕਰਦੇ ਹਨ ਕਿ ਪ੍ਰਭੂਭਗਤਾਂ ਦੇ ਹਿਰਦੇ ਵਿਖੇ ਸਦੀਵੀ ਖੇੜਾ ਤੇ ਖੁਸ਼ੀ ਬਣੀ ਰਹਿੰਦੀ ਹੈ।
ਵਾਕ:- ਸੁਣਿਐ ਦੂਖ ਪਾਪ ਕਾ ਨਾਸੁ ।।੧੦।।
ਭਾਵ:- ਵਾਹਿਗੁਰੂ ਦਾ ਨਾਮ ਸੁਣਨ ਨਾਲ ਦੁੱਖਾਂ-ਪਾਪਾਂ-ਕਲੇਸ਼ਾ ਦਾ ਨਾਸ਼ ਹੋ ਜਾਂਦਾ ਹੈ ।

Image may contain: outdoor

GURBANI

JAPJI SAHIB

ਸੁਣਿਐ ਈਸਰੁ ਬਰਮਾ ਇੰਦੁ ।।
Listening-Shiva, Brahma and Indra.
ਸੁਣਿਐ ਮੁਖਿ ਸਾਲਾਹਣ ਮੰਦੁ ।।
Listening-even foul-mouthed people praise Him.
ਸੁਣਿਐ ਜੋਗ ਜੁਗਤਿ ਤਨਿ ਭੇਦ ।।
Listening-the technology of Yoga and the secrets of the body.
ਸੁਣਿਐ ਸਾਸਤ ਸਿਮ੍ਰਿਤ ਵੇਦ ।।
Listening-the Shaastras, the Simritees and the Vedas. 
ਨਾਨਕ ਭਗਤਾ ਸਦਾ ਵਿਗਾਸੁ ।।
O Nanak, the devotees are forever in bliss. 
ਸੁਣਿਐ ਦੂਖ ਪਾਪ ਕਾ ਨਾਸੁ।।੯।।
Listening-pain and sin are erased. ||9||

TO READ REGULAR POSTS PLEASE SUBSCRIBE
 No automatic alt text available.

GURBANI

JAPJI SAHIB

ਵਾਕ:- ਸੁਣਿਐ ਈਸਰੁ ਬਰਮਾ ਇੰਦੁ ।।
ਭਾਵ:- ਸੁਰਤ ਜੋੜ ਕੇ ਪ੍ਰਭੂ ਨਾਮ ਸੁਣਨ ਵਾਲੇ ਜਗਿਆਸੂ ਨੂੰ ਸੁਤੇ ਹੀ ਸ਼ਿਵਜੀ, ਬ੍ਰਹਮਾ ਤੇ ਇੰਦਰ ਦੀ ਪਦਵੀ ਪ੍ਰਾਪਤ ਹੋ ਜਾਂਦੀ ਹੈ ।
ਵਾਕ:- ਸੁਣਿਐ ਮੁਖਿ ਸਾਲਾਹਣ ਮੰਦੁ ।।
ਭਾਵ:- ਪ੍ਰਭੂ ਦੇ ਨਾਮ ਨੂੰ ਸੁਣਨ ਨਾਲ ਮੰਦਾ ਮਨੁੱਖ ਵੀ ਪ੍ਰਭੂ ਦੀ ਸਿਫਤਿ-ਸਲਾਹ ਕਰਨ ਲੱਗ ਜਾਂਦਾ ਹੈ ।
ਵਾਕ:- ਸੁਣਿਐ ਜੋਗ ਜੁਗਤਿ ਤਨਿ ਭੇਦ ।।
ਭਾਵ:- ਪ੍ਰਭੂ ਨਾਮ ਨੂੰ ਸੁਣਨ ਨਾਲ ਪ੍ਰਭੂ ਨਾਲ ਜੁੜਨ ਦੀ ਜੁਗਤੀ ਤੇ ਸਰੀਰ ਦੇ ਗੁੱਝੇ ਭੇਦਾਂ ਪ੍ਰਤੀ ਗਿਆਨ ਹੋ ਜਾਂਦਾ ਹੈ ।
ਵਾਕ:- ਸੁਣਿਐ ਸਾਸਤ ਸਿਮ੍ਰਿਤ ਵੇਦ ।।
ਭਾਵ:- ਪਰਮਾਤਮਾ ਦਾ ਨਾਮ ਸੁਣਨ ਨਾਲ ਵੇਦ, ਸ਼ਾਸਤਰ ਤੇ ਸਿਮ੍ਰਤੀਆਂ ਦੇ ਅਸਲੀ ਗਿਆਨ ਦੀ ਲਖਤਾ ਹੋ ਜਾਂਦੀ ਹੈ ।
ਵਾਕ:- ਨਾਨਕ ਭਗਤਾ ਸਦਾ ਵਿਗਾਸੁ ।।
ਭਾਵ:- ਪ੍ਰਭੂ ਦੇ ਭਗਤ ਜਨਾਂ ਨੂੰ ਸਦਾ ਦਾ ਖੁਸ਼ੀ- ਖੇੜਾ ਪ੍ਰਾਪਤ ਹੋ ਜਾਂਦਾ ਹੈ।
ਵਾਕ:- ਸੁਣਿਐ ਦੂਖ ਪਾਪ ਕਾ ਨਾਸੁ।।੯।।
ਭਾਵ:- ਪ੍ਰਭੂ ਨਾਮ ਨੂੰ ਸੁਰਤ ਜੋੜ ਕੇ ਸੁਣਨ ਨਾਲ ਦੁੱਖਾਂ, ਕਲੇਸਾਂ,ਪਾਪਾਂ ਦਾ ਨਾਸ਼ ਹੋ ਜਾਂਦਾ ਹੈ।

TO READ OUR POSTS REGULAR PLEASE SUBSCRIBE 

Image may contain: outdoor

GURBANI

JAPJI SAHIB

ਸੁਣਿਐ ਸਿਧ ਪੀਰ ਸੁਰਿ ਨਾਥ ।।
Listening-the Siddhas, the spiritual teachers, the heroic warriors, the yogic masters.
ਸੁਣਿਐ ਧਰਤਿ ਧਵਲ ਆਕਾਸ ।।
Listening-the earth, its support and the Akaashic ethers.
ਸੁਣਿਐ ਦੀਪ ਲੋਅ ਪਾਤਾਲ ।।
Listening-the oceans, the lands of the world and the nether regions of the underworld. 
ਸੁਣਿਐ ਪੋਹਿ ਨ ਸਕੈ ਕਾਲੁ ।।
Listening-Death cannot even touch you.
ਨਾਨਕ ਭਗਤਾ ਸਦਾ ਵਿਗਾਸੁ ।।
O Nanak, the devotees are forever in bliss. 
ਸੁਣਿਐ ਦੂਖ ਪਾਪ ਕਾ ਨਾਸੁ ।।੮।।
Listening-pain and sin are erased. ||8|| 


Image may contain: outdoor

GURBANI

JAPJI SAHIB

ਵਾਕ:- ਸੁਣਿਐ ਸਿਧ ਪੀਰ ਸੁਰਿ ਨਾਥ ।।
ਭਾਵ:- ਵਾਹਿਗੁਰੂ ਜੀ ਦਾ ਨਾਮ ਅਤੇ ਸਿਫਤੋ-ਸਲਾਹ ਸੁਨਣ ਨਾਲ ਇੱਕ ਸਧਾਰਨ ਮਨੁੱਖ ਵੀ ਸਿੱਧਾ-ਪੀਰਾਂ-ਦੇਵਤਿਆਂ ਤੇ ਨਾਥਾਂ ਦੀ ਪਦਵੀ ਪ੍ਰਾਪਤ ਕਰ ਲੈਂਦਾ ਹੈ ।
ਵਾਕ:- ਸੁਣਿਐ ਧਰਤਿ ਧਵਲ ਆਕਾਸ ।।
ਭਾਵ:- ਮਨੁੱਖ ਨੂੰ ਪ੍ਰਭੂ ਦੀ ਸਿਫਤਿ-ਸਲਾਹ ਤੇ ਨਾਮ ਸੁਣਨ ਦੁਆਰਾ ਪਤਾ ਲਗ ਜਾਂਦਾ ਹੈ ਕਿ ਧਰਤੀ ਦਾ ਆਸਰਾ ਬਲਦ ਨਹੀਂ ਸਗੋਂ ਧਰਤੀ ਆਕਾਸ਼ , ਪ੍ਰਭੂ ਆਸਰੇ ਟਿਕੇ ਹੋਏ ਹਨ ।
ਵਾਕ:- ਸੁਣਿਐ ਦੀਪ ਲੋਅ ਪਾਤਾਲ ।।
ਭਾਵ:- ਨਾਮ ਸਿਖਿਆ ਸੁਣਨ ਨਾਲ ਮਨੁੱਖ ਨੂੰ ਦੀਪਾਂ-ਲੋਆਂ-ਪਤਾਲਾਂ ਵਿੱਚ ਪ੍ਰਭੂ ਦੀ ਸਰਬ- ਵਿਆਪਕਤਾ ਦਾ ਗਿਆਨ ਹੋ ਜਾਂਦਾ ਹੈ।
ਵਾਕ:- ਸੁਣਿਐ ਪੋਹਿ ਨ ਸਕੈ ਕਾਲੁ ।।
ਭਾਵ:- ਪ੍ਰਭੂ ਨਾਮ ਤੇ ਪ੍ਰਭੂ ਦੀ ਸਿਫਤਿ-ਸਲਾਹ ਸੁਣਨ ਨਾਲ ਪ੍ਰਾਣੀ ਮੌਤ ਦੇ ਤ੍ਰਾਸ ਤੋ ਮੁਕਤ ਹੋ ਜਾਂਦਾ ਹੈ।
ਵਾਕ:- ਨਾਨਕ ਭਗਤਾ ਸਦਾ ਵਿਗਾਸੁ ।।
ਭਾਵ:- ਪ੍ਰਭੂ ਨਾਮ ਤੇ ਗੁਰੂ ਸਿਖਿਆ ਸੁਣਨ ਵਾਲੇ ਭਗਤ ਜਨਾਂ ਅੰਦਰ ਸਦੀਵੀ ਖੁਸ਼ੀ-ਖੇੜਾ ਬਣਿਆ ਰਹਿੰਦਾ ਹੈ।
ਵਾਕ:- ਸੁਣਿਐ ਦੂਖ ਪਾਪ ਕਾ ਨਾਸੁ ।।੮।।
ਭਾਵ:- ਪ੍ਰਭੂ ਨਾਮ ਸੁਣਨ ਵਾਲਿਆਂ ਦੇ ਸਾਰੇ ਦੁੱਖ ਤੇ ਪਾਪ ਕਰਮ ਨਾਸ਼ ਹੋ ਜਾਦੇ ਹਨ ।।

GURBANI

JAPJI SAHIB

ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ ।।
Even if you could live throughout the four ages, or even ten times more,
ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ ।।
and even if you were known throughout the nine continents and followed by all,
ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ ।।
with a good name and reputation, with praise and fame throughout the world- 
ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ ।।
still, if the Lord does not bless you with His Glance of Grace, then who cares? What is the use? 
ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ ।।
Among worms, you would be considered a lowly worm, and even contemptible sinners would hold you in contempt. 
ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣ ਦੇ ।।
O Nanak, God blesses the unworthy with virtue, and bestows virtue on the virtuous. 
ਤੇਹਾ ਕੋਇ ਨ ਸੁਝਈ ਜਿ ਤਿਸੁ ਗੁਣੁ ਕੋਇ ਕਰੇ ।।੭।।
No one can even imagine anyone who can bestow virtue upon Him. ||7|| 

Image may contain: indoor
    

GURBANI

JAPJI SAHIB

Image may contain: indoor

ਵਾਕ:- ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ ।।
ਭਾਵ:- ਜੇ ਕਿਸੇ ਮਨੁੱਖ ਦੀ ਉਮਰ ਚਾਰ ਯੁੱਗ ਹੋ ਜਾਵੇ,ਚਾਰ ਯੁੱਗ ਹੀ ਨਹੀਂ,ਇਸ ਤੋ ਦਸ ਗੁਣਾਂ ਹੋਰ ਵਧ ਜਾਵੇ।
ਵਾਕ:- ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ ।।
ਭਾਵ:- ਉਹ ਮਨੁੱਖ ਸਾਰੀ ਪ੍ਰਿਥਵੀ ਵਿੱਚ ਪ੍ਰਸਿੱਧ ਹੋ ਜਾਵੇ, ਹਰੇਕ ਮਨੁੱਖ ਉਸ ਦੇ ਪਿੱਛੇ ਲੱਗ ਤੁਰੇ ।
ਵਾਕ:- ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ ।।
ਭਾਵ:- ਜੇ ਮਨੁੱਖ ਆਪਣਾ ਚੰਗਾ ਨਾਮ ਖੱਟ ਕੇ ਸਾਰੇ ਸੰਸਾਰ ਦੀ ਸ਼ੋਭਾ ਵੀ ਪ੍ਰਾਪਤ ਕਰ ਲਵੇ ।
ਵਾਕ:- ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ ।।
ਭਾਵ:- ਸਾਰਾ ਕੁਝ ਪ੍ਰਾਪਤ ਕਰਕੇ ਵੀ ਜੇ ਮਨੁੱਖ ਪ੍ਰਭੂ ਦੀ ਮਿਹਰ ਦਾ ਪਾਤਰ ਨਹੀਂ ਬਣਿਆ ਤਦ ਉਹ, ਉਸ ਨਿਆਸਰੇ ਮਨੁੱਖ ਤੁਲ ਹੈ , ਜਿਸਦੀ ਸੰਸਾਰ ਅੰਦਰ ਕੋਈ ਖਬਰ ਵੀ ਨਹੀਂ ਪੁੱਛਦਾ ।
ਵਾਕ:- ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ ।।
ਭਾਵ:- ਪ੍ਰਭੂ ਦੀ ਨਦਰ ਵਿਹੂਣਾ ਮਨੁੱਖ, ਕੀਟ ਸਮਾਨ, ਸਭ ਤੋਂ ਨੀਚ ਗਿਣਿਆ ਜਾਦਾਂ ਹੈ। ਅਪਰਾਧੀ ਮਨੁੱਖ ਵੀ ਉਸ ਨੂੰ ਦੋਸ਼ੀ ਜਾਣ ਕੇ ਉਸ ਉੱਪਰ ਦੋਸ਼ ਲਾਉਦਾ ਹੈ ।
ਵਾਕ:- ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣ ਦੇ ।।
ਭਾਵ:- ਸ੍ਰੀ ਗੁਰੂ ਨਾਨਕ ਦੇਵ ਜੀ ਫੁਰਮਾਨ ਕਰਦੇ ਹਨ, ਕਿ ਪ੍ਰਭੂ ਬੜਾ ਦਿਆਲੂ ਕ੍ਰਿਪਾਲੂ ਹੈ । ਉਹ ਗੁਣਾਂ ਤੋ ਸੱਖਣੇ ਮਨੁੱਖਾਂ ਨੂੰ ਗੁਣਵਾਨ ਤੇ ਗੁਣਵਾਨਾਂ ਨੂੰ ਹੋਰ ਗੁਣ ਪ੍ਰਦਾਨ ਕਰ ਦਿੰਦਾ ਹੈ।
ਵਾਕ:- ਤੇਹਾ ਕੋਇ ਨ ਸੁਝਈ ਜਿ ਤਿਸੁ ਗੁਣੁ ਕੋਇ ਕਰੇ ।।੭।।
ਭਾਵ:- ਪ੍ਰਮਾਤਮਾ ਤੋਂ ਬਿਨਾਂ ਸੰਸਾਰ ਵਿੱਚ ਹੋਰ ਕੋਈ ਨਹੀਂ ਦਿਸਦਾ ਜਿਹੜਾ ਗੁਣ-ਵਿਹੂਣਿਆਂ ਨੂੰ ਕੋਈ ਗੁਣ ਦੇ ਸਕੇ ।।

GURBANI

JAPJI SAHIB

ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ।।
If I am pleasing to Him, then that is my pilgrimage and cleansing bath. Without pleasing Him, what good are ritual cleansing?
ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ।।
I gaze upon all the created beings: without the karma of good actions, what are they given to receive? 
ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ।।
Within the mind are gems, jewels and rubies, if you listen to the Guru's Teachings, even once.
ਗੁਰਾ ਇਕ ਦੇਹਿ ਬੁਝਾਈ।। ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ।।੬।।
The Guru has given me this one understanding:there is only the One, the Giver of all souls. May I never forget Him! ||6||  

You can also visit our fb page www.facebook.com/palbatth133
 

GURBANI

JAPJI SAHIB

ਥਾਪਿਆ ਨ ਜਾਇ ਕੀਤਾ ਨ ਹੋਇ।।
He cannot be established, He cannot be created.
ਆਪੇ ਆਪਿ ਨਿਰੰਜਨੁ ਸੋਇ ।।
He Himself is Immaculate and Pure.
ਜਿਨਿ ਸੇਵਿਆ ਤਿਨਿ ਪਾਇਆ ਮਾਨੁ।। 
Those who serve Him are honored.
ਨਾਨਕ ਗਾਵੀਐ ਗੁਣੀ ਨਿਧਾਨੁ।।
O Nanak, sing of the Lord, the Treasure of Excellence.
ਗਾਵੀਐ ਸੁਣੀਐ ਮਨ ਰਖੀਐ ਭਾਉ ।। 
Sing, and listen, and let your mind be filled with love.
ਦੁਖੁ ਪਰਹਰਿ ਸੁਖੁ ਘਰਿ ਲੈ ਜਾਇ ।।
Your pain shall be sent far away, and peace shall come to your home.
ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ ।। 
The Guru's Word is the Sound-current of the Naad; the Guru's Word is the Wisdom of the Vedas; the Guru's Word is all-pervading.
 ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ ।।
The Guru is Shiva, the Guru is Vishnu and Brahma; the Guru is Paarvati and Lakhshmi.
ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ ।।
Even knowing God, I cannot describe Him; He cannot be described in words.
ਗੁਰਾ ਇਕ ਦੇਹਿ ਬੁਝਾਈ।। ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ।।੫।।
The Guru has given me this one understanding:there is only the One, the Giver of all souls. May I never forget Him! ||5|| 

 No automatic alt text available.

GURBANI

JAPJI SAHIB

ਵਾਕ:- ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ।।
ਭਾਵ:- ਮੈਂ ਤੀਰਥਾਂ ਉੱਪਰ ਜਾ ਕੇ ਇਸ਼ਨਾਨ ਤਦ ਕਰਾਂ,ਜੇ ਇਸ ਤਰ੍ਹਾ ਕਰਨ ਨਾਲ ਮੈਂ ਪ੍ਰਭੂ ਨੂੰ ਚੰਗਾ ਲੱਗਣ ਲੱਗ ਜਾਵਾਂ । ਉਸਨੂੰ ਚੰਗਾ ਲੱਗਣ ਤੋਂ ਬਿਨਾਂ ਮੈਂ ਤੀਰਥਾਂ ਤੇ ਨਹਾ ਕੇ ਕੀ ਖੱਟਾਂਗਾ?
ਵਾਕ:- ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ।।
ਭਾਵ:- ਅਕਾਲ ਪੁਰਖ ਦੀ ਪੈਦਾ ਕੀਤੀ ਜਿੰਨੀ ਵੀ ਸ੍ਰਿਸ਼ਤੀ ਮੈਂ ਵੇਖਦਾ ਹਾਂ, ਬਿਨਾਂ ਪ੍ਰਭੂ ਮਿਹਰ ਤੇ ਭਾਗਾਂ ਤੋਂ ਬਿਨਾਂ ਕਿਸੇ ਨੂੰ ਕੁਝ ਨਹੀਂ ਮਿਲਦਾ ।
ਵਾਕ:- ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ।।
ਭਾਵ:- ਜੇ ਭੈ-ਭਾਵਨੀ ਨਾਲ ਮਨੁੱਖ ਗੁਰੂ ਦੀ ਇੱਕ ਵੀ ਸਿੱਖਿਆ ਸੁਣ ਲਵੇ ਤਦ ਉਸ ਦੇ ਹਿਰਦੇ ਵਿੱਚ ਰਤਨਾਂ,ਜਵਾਹਰਾਤਾਂ ਨਾਲੋ ਵੀ ਕੀਮਤੀ ਗੁਣ ਸੱਤ, ਸੰਤੋਖ, ਦਇਆ, ਧਰਮ, ਧੀਰਜ ਆਦਿ ਪ੍ਰਗਟ ਹੋ ਜਾਂਦੇ ਹਨ।
ਵਾਕ:- ਗੁਰਾ ਇਕ ਦੇਹਿ ਬੁਝਾਈ।। ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ।।੬।।
ਭਾਵ:- ਹੇ ਸਤਿਗੁਰੂ ! ਮੈਨੂੰ ਇਹ ਸੋਝੀ ਬਖਸ਼ਿਸ਼ ਕਰ ਦੇਵੋ, ਸਾਰੇ ਜੀਵਾਂ ਨੂੰ ਦਾਤਾਂ ਪ੍ਰਦਾਨ ਕਰਨ ਵਾਲਾ ਦਾਤਾ ਮੈਨੂੰ ਕਦੇ ਵੀ ਨਾ ਭੁੱਲੇ।।੬।।

Image may contain: sky, outdoor and water

GURBANI

JAPJI SAHIB

ਵਾਕ:- ਥਾਪਿਆ ਨ ਜਾਇ ਕੀਤਾ ਨ ਹੋਇ।।
ਭਾਵ:- ਨਾ ਉਸ ਵਾਹਿਗੁਰੂ ਨੂੰ ਪੈਦਾ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਉਸ ਨੂੰ ਮੂਰਤੀ ਵਾਂਗ ਇੱਕ ਥਾਂ ਤੇ ਅਸਥਾਪਨ ਕੀਤਾ ਜਾ ਸਕਦਾ ਹੈ।
ਵਾਕ:- ਆਪੇ ਆਪਿ ਨਿਰੰਜਨੁ ਸੋਇ ।।
ਭਾਵ:- ਨਿਰੋਲ ਉਹ ਪਰਮਾਤਮਾ ਆਪ ਹੀ ਆਪ ਹੈ। ਉਹ ਮਾਇਆ ਦੇ ਪ੍ਰਭਾਵ ਤੋਂ ਮੁਕਤ ਹੈ।
ਵਾਕ:- ਜਿਨਿ ਸੇਵਿਆ ਤਿਨਿ ਪਾਇਆ ਮਾਨੁ।।
ਭਾਵ:- ਜਿਸ ਜਿਸ ਜੀਵ ਨੇ ਪ੍ਰਭੂ ਦਾ ਸਿਮਰਨ ਕੀਤਾ ਉਸ ਨੂੰ ਲੋਕ-ਪ੍ਰਲੋਕ ਵਿੱਚ ਮਾਣ-ਸਤਿਕਾਰ ਦੀਆਂ ਦਾਤਾਂ ਪ੍ਰਾਪਤ ਹੋਈਆਂ।
ਵਾਕ:- ਨਾਨਕ ਗਾਵੀਐ ਗੁਣੀ ਨਿਧਾਨੁ।।
ਭਾਵ:- ਸਤਿਗੁਰੂ ਨਾਨਕ ਪਾਤਸ਼ਾਹ ਜੀ ਫੁਰਮਾਨ ਕਰਦੇ ਹਨ ਕਿ ਅਜਿਹੇ ਗੁਣਾਂ ਦੇ ਖਜਾਨੇ ਪਰਮਾਤਮਾ ਦੀ ਹਮੇਸ਼ਾ ਸਿਫਤਿ-ਸਲਾਹ ਕਰਨੀ ਚਾਹੀਦੀ ਹੈ।
ਵਾਕ:- ਗਾਵੀਐ ਸੁਣੀਐ ਮਨ ਰਖੀਐ ਭਾਉ ।।
ਭਾਵ:- ਅਕਾਲ ਪੁਰਖ ਦੇ ਗੁਣਾਂ ਨੂੰ ਗਾਉਣਾ ਤੇ ਸੁਣਨਾ ਚਾਹੀਦਾ ਹੈ ਤੇ ਨਾਲ ਨਾਲ ਆਪਣੇ ਮਨ ਵਿੱਚ ਉਸ ਦਾ ਪਿਆਰ ਧਾਰਨ ਕਰਨਾ ਚਾਹੀਦਾ ਹੈ ।
ਵਾਕ:- ਦੁਖੁ ਪਰਹਰਿ ਸੁਖੁ ਘਰਿ ਲੈ ਜਾਇ ।।
ਭਾਵ:- ਜਿਹੜਾ ਜਗਿਆਸੂ ਇਸ ਤਰ੍ਹਾ ਪਰਮਾਤਮਾ ਨੂੰ ਪਿਆਰ ਕਰਦਾ ਹੈ ਉਸਦੇ ਸਾਰੇ ਦੁੱਖ ਦੂਰ ਹੋ ਜਾਦੇ ਹਨ ਤੇ ਉਸ ਦੇ ਹਿਰਦੇ ਵਿੱਚ ਸੁੱਖ ਪ੍ਰਵੇਸ ਕਰ ਜਾਦੇ ਹਨ।
ਵਾਕ:- ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ ।।
ਭਾਵ:- ਗੁਰੂ ਦੁਆਰਾ ਹੀ,ਸ਼ਬਦ ਧੁਨ ਤੋਂ ਤੇ ਵੇਦ-ਸ਼ਾਸ਼ਤਰਾਂ ਤੋਂ ਉਪਜਿਆ ਗਿਆਨ ਪ੍ਰਾਪਤ ਹੋ ਜਾਦਾਂ ਹੈ ਤੇ ਗੁਰੂ ਦੁਆਰਾ ਹੀ ਸਭ ਥਾਂਵਾਂ ਵਿੱਚ ਪ੍ਰਭੂ ਦੀ ਸਰਬਵਿਆਪਕਤਾ ਦੀ ਲਖਤਾ ਹੋ ਜਾਂਦੀ ਹੈ।
ਵਾਕ:- ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ ।।
ਭਾਵ:- ਗੁਰੂ ਹੀ ਸਾਡੇ ਲਈ ਸ਼ਿਵਜੀ ਹੈ,ਗੁਰੂ ਹੀ ਸਾਡੇ ਲਈ ਗੋਰਖ,ਬ੍ਰਰਮਾ ਤੇ ਪਾਰਬਤੀ ਮਾਈ ਹੈ ।
ਵਾਕ:- ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ ।।
ਭਾਵ:- ਜੇ ਮੈਂ ਪ੍ਰਭੂ ਨੂੰ ਜਾਣ ਵੀ ਲਵਾਂ ਤਦ ਵੀ ਮੈਂ ਉਸ ਪ੍ਰਥਾਏ ਕੁਛ ਵੀ ਨਹੀਂ ਕਹਾਂਗਾ ਕਿਉਕਿ ਉਸਨੂੰ ਸੰਪੂਰਨ ਤੌਰ ਤੇ ਕਥਨ ਨਹੀਂ ਕੀਤਾ ਜਾ ਸਕਦਾ ।
ਵਾਕ:- ਗੁਰਾ ਇਕ ਦੇਹਿ ਬੁਝਾਈ।। ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ।।੫।।
ਭਾਵ:- ਹੇ ਗੁਰਦੇਵ! ਕ੍ਰਿਪਾ ਕਰਕੇ ਮੈਨੂੰ ਇਹ ਸੋਝੀ ਬਖਸ਼ਿਸ਼ ਕਰ ਦੇ,ਕਿ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਦਾਤਾਰ ਮੈਨੂੰ ਕਿਸੇ ਵੇਲੇ ਵੀ ਨਾ ਭੁੱਲੇ।।੫।।
Image may contain: one or more people

GURBANI

JAPJI SAHIB

ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ।।
True is the Master, True is His Name-speak it with infinite love.
ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ।।
People beg and pray, "Give to us, give to us", and the Great Giver gives His Gifts.
ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ।।
So what offering can we place before Him, by which we might see the Darbaar of His Court? 
ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ।।
What words can we speak to evoke His Love? 
ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ।।
In the Amrit Vaylaa, the ambrosial hours before dawn, chant the True Name, and contemplate His Glorious Greatness.

ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ।।
By the karma of past actions, the robe of this physical body is obtained. By His Grace, the Gate of Liberation is found. 

ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ।।੪।।
O Nanak, know this well: the True One Himself is All. ||4|| 


Related image

GURBANI

JAPJI SAHIB

ਵਾਕ:-ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ।।
ਭਾਵ:-ਅਕਾਲ ਪੁਰਖ ਸਦਾ ਕਾਇਮ ਰਹਿਣ ਵਾਲਾ ਹੈ। ਉਸ ਦਾ ਨਾਮ ਤੇ ਸੋਭਾ ਵੀ ਸੱਚੀ ਹੈ। ਉਸ ਦੀ ਬੋਲੀ ਨਿਰਾ ਪਿਆਰ ਹੈ।
ਵਾਕ:- ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ।।
ਭਾਵ:- ਸਾਰਾ ਸੰਸਾਰ ਦਾਤਾਰ ਪਾਸੋਂ ਵੱਖ-ਵੱਖ ਦਾਤਾਂ ਮੰਗਦਾ ਹੈ। ਪਰਮਾਤਮਾ ਸਭਨਾ ਨੂੰ ਦਾਤਾਂ ਦੇ ਕੇ ਨਿਵਾਜ਼ਦਾ ਹੈ।
ਵਾਕ:- ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ।।
ਭਾਵ:- ਜੇ ਸਾਰੀਆਂ ਦਾਤਾਂ ਉਸ ਪ੍ਰਭੂ ਦੀਆਂ ਹਨ,ਫਿਰ ਅਸੀਂ ਉਸ ਦੇ ਅੱਗੇ ਕੀ ਭੇਟਾ ਧਰੀਏ?ਤਾਂ ਜੋ ਸਾਨੂੰ ਉਸ ਦੇ ਦਰਬਾਰ ਦੇ ਦੀਦਾਰ ਹੋ ਜਾਣ ।
ਵਾਕ:- ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ।।
ਭਾਵ:- ਮੂੰਹ ਵਿੱਚੋਂ ਕਿਹੜੇ ਸ੍ਰੇਸ਼ਟ ਬਚਨ ਬੋਲੀਏ? ਜਿਨ੍ਹਾਂ ਨੂੰ ਸੁਣਕੇ ਉਹ ਸਾਨੂੰ ਪਿਆਰ ਕਰਨ ਲੱਗ ਜਾਵੇ ।
ਵਾਕ:- ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ।।
ਭਾਵ:- ਅੰਮ੍ਰਿਤ ਵੇਲੇ ਉਠੱਕੇ ਸੱਚੇ ਵਾਹਿਗੁਰੂ ਦਾ ਨਾਮ ਜੱਪਣ ਤੇ ਉਸ ਦੀ ਸਿੱਫਤੋ ਸਲਾਹ ਕਰਨ ਨਾਲ ਉਸ ਦੇ ਦੀਦਾਰ ਹੋ ਜਾਂਦੇ ਹਨ।

ਵਾਕ:- ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ।।
ਭਾਵ:- ਪਰਮਾਤਮਾ ਦੀ ਬਖਸ਼ਿਸ਼ ਨਾਲ ਮਨੁੱਖੀ ਜਾਮਾ ਪ੍ਰਾਪਤ ਹੁੰਦਾ ਹੈ ਤੇ ਉਸ ਦੀ ਰਹਿਮਤ ਨਾਲ ਹੀ ਜੀਵਨ ਮੁਕਤੀ ਦਾ ਰਸਤਾ ਪ੍ਰਾਪਤ ਹੁੰਦਾ ਹੈ।

ਵਾਕ:- ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ।।੪।।
ਭਾਵ:- ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਫੁਰਮਾਨ ਕਰਦੇ ਹਨ ਕਿ ਜੀਵ ਆਤਮਾ ਨੂੰ ਇਸ ਤਰ੍ਹਾ ਸਮਝਣਾ ਚਾਹੀਦਾ ਹੈ ਕਿ ਸਚਿਆਰ ਪ੍ਰਭੂ ਹੀ ਸਭ ਕੁਝ ਆਪੇ ਆਪ ਹੈ।

Image may contain: one or more people

GURBANI

JAPJI SAHIB 

ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ।।
Some sing of His Power-who has that Power?
ਗਾਵੈ ਕੋ ਦਾਤਿ ਜਾਣੈ ਨੀਸਾਣੁ।।
Some sing of His Gifts, and know His Sign and Insignia.
ਗਾਵੈ ਕੋ ਗੁਣ ਵਡਿਆਈਆ ਚਾਰ।। 
Some sing of His Glorious Virtues, Greatness and Beauty.
ਗਾਵੈ ਕੋ ਵਿਦਿਆ ਵਿਖਮੁ ਵੀਚਾਰੁ।।
Some sing of knowledge obtained of Him, through difficult philosophical studies.
ਗਾਵੈ ਕੋ ਸਾਜਿ ਕਰੇ ਤਨੁ ਖੇਹ।।
Some sing that He fashions the body, and then again reduces it to dust.
ਗਾਵੈ ਕੋ ਜੀਅ ਲੈ ਫਿਰਿ ਦੇਹ।। 
Some sing that He takes life away, and then again restores it.
ਗਾਵੈ ਕੋ ਜਾਪੈ ਦਿਸੈ ਦੂਰਿ।।
Some sing that He seems so very far away.
ਗਾਵੈ ਕੋ ਵੇਖੈ ਹਾਦਰਾ ਹਦੂਰਿ।।
Some sing that He watches over us, face to face, ever-present.
ਕਥਨਾ ਕਥੀ ਨ ਆਵੈ ਤੋਟਿ।।
There is no shortage of those who preach and teach.
ਕਥਿ ਕਥਿ ਕਥੀ ਕੋਟੀ ਕੋਟਿ ਕੋਟਿ।।
Millions upon millions offer millions of sermons and stories.
ਦੇਦਾ ਦੇ ਲੈਦੇ ਥਕਿ ਪਾਹਿ।।
The Great Giver keeps on giving, while those who receive grow weary of receiving. 
ਜੁਗਾ ਜੁਗੰਤਰਿ ਖਾਹੀ ਖਾਹਿ।।
Throughout the ages, consumers consume. 
ਹੁਕਮੀ ਹੁਕਮੁ ਚਲਾਏ ਰਾਹੁ।।
The Commander, by His Command, leads us to walk on the Path. 
ਨਾਨਕ ਵਿਗਸੈ ਵੇਪਰਵਾਹੁ।।੩।।
O Nanak, He blossoms forth, Carefree and Untroubled. ||3|| 
 Image may contain: outdoor and water

GURBANI

JAPJI SAHIB

ਵਾਕ:-ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ।।
ਭਾਵ:-ਜਿੰਨੀ ਜਿੰਨੀ ਪ੍ਰਭੂ ਨੇ ਕਿਸੇ ਨੂੰ ਬਲ-ਬੁੱਧੀ ਬਖਸ਼ਿਸ ਕੀਤੀ ਹੈ,ਉਨਾਂ ਹੀ ਉਹ ਪ੍ਰਭੂ ਦੇ ਸਤਾਣੇ ਬਲ ਨੂੰ ਗਾਉਂਦਾ ਹੈ।
ਵਾਕ:-ਗਾਵੈ ਕੋ ਦਾਤਿ ਜਾਣੈ ਨੀਸਾਣੁ।।
ਭਾਵ:-ਕੋਈ ਪ੍ਰਭੂ ਦੀਆ ਦਿੱਤੀਆ ਦਾਤਾਂ ਨੂੰ ਉਸ ਦੀਆ ਬਖਸ਼ਿਸਾਂ ਜਾਣ ਕੇ ਗਾਉਂਦਾ ਹੈ।
ਵਾਕ:-ਗਾਵੈ ਕੋ ਗੁਣ ਵਡਿਆਈਆ ਚਾਰ।।
ਭਾਵ:-ਕੋਈ ਪ੍ਰਭੂ ਦੇ ਸੁੰਦਰ ਗੁਣ ਤੇ ਵਡਿਆਈਆਂ ਵੇਖ ਕੇ ਉਸ ਨੂੰ ਗਾਉਂਦਾ ਹੈ।

ਵਾਕ:-ਗਾਵੈ ਕੋ ਵਿਦਿਆ ਵਿਖਮੁ ਵੀਚਾਰੁ।।
ਭਾਵ:-ਕੋਈ ਮਨੁੱਖ ਵਿਦਿਆ ਦੇ ਬਲ ਨਾਲ ਅਗੰਮ-ਅਗੋਚਰ ਪ੍ਰਭੂ ਦੇ ਕਠਨ ਗਿਆਨ ਨੂੰ ਗਾਉਂਦਾ ਹੈ।

ਵਾਕ:-ਗਾਵੈ ਕੋ ਸਾਜਿ ਕਰੇ ਤਨੁ ਖੇਹ।।
ਭਾਵ:-ਕੋਈ ਮਨੁੱਖ ਪ੍ਰਭੂ ਦੇ ਇਸ ਅਦਭੁੱਤ ਤਮਾਸ਼ੇ ਨੂੰ ਦੇਖ ਕੇ ਗਾਉਂਦਾ ਹੈ ,ਕਿ ਵੇਖੋ! ਪ੍ਰਭੂ ਪੰਜ ਤੱਤਾਂ ਦੀ ਮਿੱਟੀ ਤੋ ਸੁੰਦਰ ਸਰੀਰਾਂ ਦੀ ਸਵਾਹ ਬਣਾ ਦਿੰਦਾ ਹੈ।

ਵਾਕ :- ਗਾਵੈ ਕੋ ਜੀਅ ਲੈ ਫਿਰਿ ਦੇਹ।।
ਭਾਵ:-ਕੋਈ ਪਰਮਾਤਮਾ ਨੂੰ ਗਾਉਂਦਾ ਹੈ ਕਿ ਦੇਖੋ,ਪ੍ਰਭੂ ਇੱਕ ਸਰੀਰ ਚੋਲੇ ਵਿੱਚੋਂ ਜਿੰਦ ਕੱਢ ਕੇ ਉਸੇ ਜਿੰਦ ਨੂੰ ਕੋਈ ਹੋਰ ਸਰੀਰ ਚੋਲਾ ਪਹਿਨਾ ਦਿੰਦਾ ਹੈ।

ਵਾਕ:-ਗਾਵੈ ਕੋ ਜਾਪੈ ਦਿਸੈ ਦੂਰਿ।।
ਭਾਵ:-ਕੋਈ ਪ੍ਰਭੂ ਨੂੰ ਇਹ ਜਾਣਕੇ ਗਾਉਂਦਾ ਹੈ ਕਿ ਪਰਮਾਤਮਾ ਬਹੁਤ ਦੂਰ ਹੈ।
ਵਾਕ:-ਗਾਵੈ ਕੋ ਵੇਖੈ ਹਾਦਰਾ ਹਦੂਰਿ।।
ਭਾਵ:-ਕੋਈ ਮਨੁੱਖ ਪ੍ਰਭੂ ਨੂੰ ਹਾਜ਼ਰ-ਨਾਜ਼ਰ ਜਾਣ ਕੇ ਉਸ ਦੀ ਸਿਫਤੋਸਲਾਹ ਕਰਦਾ ਹੈ।
ਵਾਕ:-ਕਥਨਾ ਕਥੀ ਨ ਆਵੈ ਤੋਟਿ।।
ਭਾਵ:-ਹਰੇਕ ਕਥਨਹਾਰੇ ਨੇ ਆਪੋ ਆਪਣੀ ਬੁੱਧੀ ਨਾਲ ਪ੍ਰਭੂ ਨੂੰ ਬਿਆਨ ਕਰਨ ਦਾ ਯਤਨ ਕੀਤਾ,ਪਰ ਉਸ ਦੀ ਕਥਾ ਅਮੁੱਕ ਹੈ।
ਵਾਕ:- ਕਥਿ ਕਥਿ ਕਥੀ ਕੋਟੀ ਕੋਟਿ ਕੋਟਿ।।
ਭਾਵ:- ਕ੍ਰੋੜਾਂ ਦਾਨਿਆ ਨੇ ਕ੍ਰੋੜਾਂ-ਕ੍ਰੋੜਾਂ ਵਾਰੀ ਪ੍ਰਭੂ ਦੀ ਕਥਾ ਬਿਆਨ ਕੀਤੀ ਪਰ ਸੰਪੂਰਨ ਸਫਲਤਾ ਨਹੀਂ ਮਿਲੀ।
ਵਾਕ:- ਦੇਦਾ ਦੇ ਲੈਦੇ ਥਕਿ ਪਾਹਿ।।
ਭਾਵ:- ਦਾਤਾਰ ਦਾਤਾਂ ਦੇਈ ਹੀ ਜਾਂਦਾ ਹੈ । ਲੈਣ ਵਾਲੇ ਥੱਕ-ਮੁੱਕ ਜਾਂਦੇ ਹਨ।
ਵਾਕ:- ਜੁਗਾ ਜੁਗੰਤਰਿ ਖਾਹੀ ਖਾਹਿ।।
ਭਾਵ:- ਸਾਰੇ ਜੀਅ ਜੁਗਾਂ-ਜੁਗੰਤਰਾਂ ਤੋਂ ਪ੍ਰਭੂ ਦੀਆਂ ਦਿੱਤੀਆ ਦਾਤਾਂ ਖਾਈ ਜਾਦੇ ਹਨ।
ਵਾਕ:- ਹੁਕਮੀ ਹੁਕਮੁ ਚਲਾਏ ਰਾਹੁ।।
ਭਾਵ:-ਹੁਕਮੀ ਪਰਮਾਤਮਾ ਆਪਣੇ ਹੁਕਮ ਦੁਆਰਾ ਸਾਰੇ ਸੰਸਾਰ ਦੀ ਕਾਰ ਚਲਾਅ ਰਿਹਾ ਹੈ।
ਵਾਕ:-ਨਾਨਕ ਵਿਗਸੈ ਵੇਪਰਵਾਹੁ।।੩।।
ਭਾਵ:- ਸਤਿਗੁਰ ਨਾਨਕ ਦੇਵ ਸਾਹਿਬ ਫੁਰਮਾਨ ਕਰਦੇ ਹਨ ਕਿ ਵੇਪਰਵਾਹ ਪਰਮਾਤਮਾ ਆਪਣੀ ਰਚੀ ਖੇਡ ਨੂੰ ਵੇਖ ਕੇ ਪ੍ਰਸੰਨ ਹੋ ਰਿਹਾ ਹੈ।।

GURBANI

JAPJI SAHIB

 ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ।।
By His Command, bodies are created; His Command cannot be described.
ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ।।
By His Command, souls come into being; by His Command, glory and greatness are obtained.
ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ।।
By His Command, some are high and some are low; by His Written Command, pain and pleasure are obtained.
ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ।।
Some, by His Command, are blessed and forgiven; others, by His Command, wander aimlessly forever. 
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ।।
Everyone is subject to His Command; no one is beyond His Command.
ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ।।੨।।
O Nanak, one who understands His Command, does not speak in ego. ||2|| 

GURBANI IN ENGLISH

JAPJI SAHIB
 ।।ਜਪੁ।।
Chant And Meditate
ਵਾਕ:- ਆਦਿ ਸਚੁ ਜੁਗਾਦਿ ਸਚੁ ।।
True In The Primal Beginning. True Throughout The Ages.
ਵਾਕ:- ਹੈ ਭੀ ਸਚੁ ਨਾਨਕ ਹੋਸੀ ਭੀ ਸਚੁ।।੧।।
True Here And Now. O Nanak, Forever And Ever True. ||1|| 
ਵਾਕ:- ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ।।
By thinking, He cannot be reduced to thought, even by thinking hundreds of thousands of times. 
ਵਾਕ:- ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ।।
By remaining silent, inner silence is not obtained, even by remaining lovingly absorbed deep within. 
ਵਾਕ:-ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ।। 
The hunger of the hungry is not appeased, even by piling up loads of worldly goods.
ਵਾਕ:-ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ।।
Hundreds of thousands of clever tricks, but not even one of them will go along with you in the end. 
ਵਾਕ:-ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ।।
So how can you become truthful? And how can the veil of illusion be torn away? 
ਵਾਕ:-ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ।।੧।।
O Nanak, it is written that you shall obey the Hukam of His Command, and walk in the Way of His Will. ||1|| 
 No automatic alt text available.

GURBANI TRANSLATION IN ENGLISH

JAPJI SAHIB ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥ There are nether worlds beneath nether worlds, and hundreds of thousands of heavenly worlds...