GURBANI

JAPJI SAHIB

ਵਾਕ:- ਸੁਣਿਐ ਸਤੁ ਸੰਤੋਖੁ ਗਿਆਨੁ ।।
ਭਾਵ:- ਲਿਵ ਜੋੜ ਕੇ ਪ੍ਰਭੂ ਨਾਮ ਸੁਣਨ ਨਾਲ ਸਤ-ਸੰਤੋਖ ਤੇ ਆਤਮਿਕ ਗਿਆਨ ਪ੍ਰਾਪਤ ਹੋ ਜਾਂਦਾ ਹੈ ।
ਵਾਕ:- ਸੁਣਿਐ ਅਠਸਠਿ ਕਾ ਇਸਨਾਨੁ।।
ਭਾਵ:- ਪਰਮਾਤਮਾ ਦਾ ਨਾਮ ਸੁਣਨ ਨਾਲ ਘਰ ਬੈਠਿਆਂ ਹੀ ਅਠਾਹਠ ਤੀਰਥਾਂ ਦੇ ਇਸ਼ਨਾਨ ਦਾ ਫ਼ਲ ਪ੍ਰਾਪਤ ਹੋ ਜਾਂਦਾ ਹੈ ।
ਵਾਕ:- ਸੁਣਿਐ ਪੜਿ ਪੜਿ ਪਾਵਹਿ ਮਾਨੁ ।।
ਭਾਵ:- ਜੋ ਵਿਦਵਾਨ ਲੋਕ ਵਿਦਿਆ ਪੜ੍ਹ ਕੇ ਮਾਣ ਸਤਿਕਾਰ ਪ੍ਰਾਪਤ ਕਰਦੇ ਹਨ, ਉਹ ਮਾਣ ਸਤਿਕਾਰ ਸੁਤੇ ਹੀ ਨਾਮ ਦੀ ਧੁਨੀ ਸੁਣਨ ਵਾਲੇ ਨੂੰ ਪ੍ਰਾਪਤ ਹੋ ਜਾਂਦਾ ਹੈ।
ਵਾਕ:- ਸੁਣਿਐ ਲਾਗੈ ਸਹਜਿ ਧਿਆਨੁ ।।
ਭਾਵ:- ਪ੍ਰਭੂ ਨਾਮ ਨੂੰ ਸੁਣਨ ਦੀ ਬਰਕਤ ਨਾਲ ਸੁਤੇ ਹੀ ਜਗਿਆਸੂ ਦਾ ਧਿਆਨ ਬ੍ਰਹਮ ਵਿੱਚ ਲੀਨ ਹੋ ਜਾਂਦਾ ਹੈ ।
ਵਾਕ:- ਨਾਨਕ ਭਗਤਾ ਸਦਾ ਵਿਗਾਸੁ ।।
ਭਾਵ:- ਸਤਿਗੁਰੂ ਨਾਨਕ ਪਾਤਸ਼ਾਹ ਜੀ ਫੁਰਮਾਨ ਕਰਦੇ ਹਨ ਕਿ ਪ੍ਰਭੂਭਗਤਾਂ ਦੇ ਹਿਰਦੇ ਵਿਖੇ ਸਦੀਵੀ ਖੇੜਾ ਤੇ ਖੁਸ਼ੀ ਬਣੀ ਰਹਿੰਦੀ ਹੈ।
ਵਾਕ:- ਸੁਣਿਐ ਦੂਖ ਪਾਪ ਕਾ ਨਾਸੁ ।।੧੦।।
ਭਾਵ:- ਵਾਹਿਗੁਰੂ ਦਾ ਨਾਮ ਸੁਣਨ ਨਾਲ ਦੁੱਖਾਂ-ਪਾਪਾਂ-ਕਲੇਸ਼ਾ ਦਾ ਨਾਸ਼ ਹੋ ਜਾਂਦਾ ਹੈ ।

Image may contain: outdoor

No comments:

Post a Comment

GURBANI TRANSLATION IN ENGLISH

JAPJI SAHIB ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥ There are nether worlds beneath nether worlds, and hundreds of thousands of heavenly worlds...