GURBANI

JAPJI SAHIB

ਵਾਕ:- ਸੁਣਿਐ ਸਿਧ ਪੀਰ ਸੁਰਿ ਨਾਥ ।।
ਭਾਵ:- ਵਾਹਿਗੁਰੂ ਜੀ ਦਾ ਨਾਮ ਅਤੇ ਸਿਫਤੋ-ਸਲਾਹ ਸੁਨਣ ਨਾਲ ਇੱਕ ਸਧਾਰਨ ਮਨੁੱਖ ਵੀ ਸਿੱਧਾ-ਪੀਰਾਂ-ਦੇਵਤਿਆਂ ਤੇ ਨਾਥਾਂ ਦੀ ਪਦਵੀ ਪ੍ਰਾਪਤ ਕਰ ਲੈਂਦਾ ਹੈ ।
ਵਾਕ:- ਸੁਣਿਐ ਧਰਤਿ ਧਵਲ ਆਕਾਸ ।।
ਭਾਵ:- ਮਨੁੱਖ ਨੂੰ ਪ੍ਰਭੂ ਦੀ ਸਿਫਤਿ-ਸਲਾਹ ਤੇ ਨਾਮ ਸੁਣਨ ਦੁਆਰਾ ਪਤਾ ਲਗ ਜਾਂਦਾ ਹੈ ਕਿ ਧਰਤੀ ਦਾ ਆਸਰਾ ਬਲਦ ਨਹੀਂ ਸਗੋਂ ਧਰਤੀ ਆਕਾਸ਼ , ਪ੍ਰਭੂ ਆਸਰੇ ਟਿਕੇ ਹੋਏ ਹਨ ।
ਵਾਕ:- ਸੁਣਿਐ ਦੀਪ ਲੋਅ ਪਾਤਾਲ ।।
ਭਾਵ:- ਨਾਮ ਸਿਖਿਆ ਸੁਣਨ ਨਾਲ ਮਨੁੱਖ ਨੂੰ ਦੀਪਾਂ-ਲੋਆਂ-ਪਤਾਲਾਂ ਵਿੱਚ ਪ੍ਰਭੂ ਦੀ ਸਰਬ- ਵਿਆਪਕਤਾ ਦਾ ਗਿਆਨ ਹੋ ਜਾਂਦਾ ਹੈ।
ਵਾਕ:- ਸੁਣਿਐ ਪੋਹਿ ਨ ਸਕੈ ਕਾਲੁ ।।
ਭਾਵ:- ਪ੍ਰਭੂ ਨਾਮ ਤੇ ਪ੍ਰਭੂ ਦੀ ਸਿਫਤਿ-ਸਲਾਹ ਸੁਣਨ ਨਾਲ ਪ੍ਰਾਣੀ ਮੌਤ ਦੇ ਤ੍ਰਾਸ ਤੋ ਮੁਕਤ ਹੋ ਜਾਂਦਾ ਹੈ।
ਵਾਕ:- ਨਾਨਕ ਭਗਤਾ ਸਦਾ ਵਿਗਾਸੁ ।।
ਭਾਵ:- ਪ੍ਰਭੂ ਨਾਮ ਤੇ ਗੁਰੂ ਸਿਖਿਆ ਸੁਣਨ ਵਾਲੇ ਭਗਤ ਜਨਾਂ ਅੰਦਰ ਸਦੀਵੀ ਖੁਸ਼ੀ-ਖੇੜਾ ਬਣਿਆ ਰਹਿੰਦਾ ਹੈ।
ਵਾਕ:- ਸੁਣਿਐ ਦੂਖ ਪਾਪ ਕਾ ਨਾਸੁ ।।੮।।
ਭਾਵ:- ਪ੍ਰਭੂ ਨਾਮ ਸੁਣਨ ਵਾਲਿਆਂ ਦੇ ਸਾਰੇ ਦੁੱਖ ਤੇ ਪਾਪ ਕਰਮ ਨਾਸ਼ ਹੋ ਜਾਦੇ ਹਨ ।।

No comments:

Post a Comment

GURBANI TRANSLATION IN ENGLISH

JAPJI SAHIB ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥ There are nether worlds beneath nether worlds, and hundreds of thousands of heavenly worlds...