JAPJI SAHIB
ਵਾਕ:- ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ।।
ਭਾਵ:- ਮੈਂ ਤੀਰਥਾਂ ਉੱਪਰ ਜਾ ਕੇ ਇਸ਼ਨਾਨ ਤਦ ਕਰਾਂ,ਜੇ ਇਸ ਤਰ੍ਹਾ ਕਰਨ ਨਾਲ ਮੈਂ ਪ੍ਰਭੂ ਨੂੰ ਚੰਗਾ ਲੱਗਣ ਲੱਗ ਜਾਵਾਂ । ਉਸਨੂੰ ਚੰਗਾ ਲੱਗਣ ਤੋਂ ਬਿਨਾਂ ਮੈਂ ਤੀਰਥਾਂ ਤੇ ਨਹਾ ਕੇ ਕੀ ਖੱਟਾਂਗਾ?

ਵਾਕ:- ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ।।
ਭਾਵ:- ਅਕਾਲ ਪੁਰਖ ਦੀ ਪੈਦਾ ਕੀਤੀ ਜਿੰਨੀ ਵੀ ਸ੍ਰਿਸ਼ਤੀ ਮੈਂ ਵੇਖਦਾ ਹਾਂ, ਬਿਨਾਂ ਪ੍ਰਭੂ ਮਿਹਰ ਤੇ ਭਾਗਾਂ ਤੋਂ ਬਿਨਾਂ ਕਿਸੇ ਨੂੰ ਕੁਝ ਨਹੀਂ ਮਿਲਦਾ ।

ਵਾਕ:- ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ।।
ਭਾਵ:- ਜੇ ਭੈ-ਭਾਵਨੀ ਨਾਲ ਮਨੁੱਖ ਗੁਰੂ ਦੀ ਇੱਕ ਵੀ ਸਿੱਖਿਆ ਸੁਣ ਲਵੇ ਤਦ ਉਸ ਦੇ ਹਿਰਦੇ ਵਿੱਚ ਰਤਨਾਂ,ਜਵਾਹਰਾਤਾਂ ਨਾਲੋ ਵੀ ਕੀਮਤੀ ਗੁਣ ਸੱਤ, ਸੰਤੋਖ, ਦਇਆ, ਧਰਮ, ਧੀਰਜ ਆਦਿ ਪ੍ਰਗਟ ਹੋ ਜਾਂਦੇ ਹਨ।

ਵਾਕ:- ਗੁਰਾ ਇਕ ਦੇਹਿ ਬੁਝਾਈ।। ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ।।੬।।
ਭਾਵ:- ਹੇ ਸਤਿਗੁਰੂ ! ਮੈਨੂੰ ਇਹ ਸੋਝੀ ਬਖਸ਼ਿਸ਼ ਕਰ ਦੇਵੋ, ਸਾਰੇ ਜੀਵਾਂ ਨੂੰ ਦਾਤਾਂ ਪ੍ਰਦਾਨ ਕਰਨ ਵਾਲਾ ਦਾਤਾ ਮੈਨੂੰ ਕਦੇ ਵੀ ਨਾ ਭੁੱਲੇ।।੬।।

No comments:
Post a Comment