JAPJI SAHIB
ਵਾਕ:- ਥਾਪਿਆ ਨ ਜਾਇ ਕੀਤਾ ਨ ਹੋਇ।।
ਭਾਵ:- ਨਾ ਉਸ ਵਾਹਿਗੁਰੂ ਨੂੰ ਪੈਦਾ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਉਸ ਨੂੰ ਮੂਰਤੀ ਵਾਂਗ ਇੱਕ ਥਾਂ ਤੇ ਅਸਥਾਪਨ ਕੀਤਾ ਜਾ ਸਕਦਾ ਹੈ।

ਵਾਕ:- ਆਪੇ ਆਪਿ ਨਿਰੰਜਨੁ ਸੋਇ ।।
ਭਾਵ:- ਨਿਰੋਲ ਉਹ ਪਰਮਾਤਮਾ ਆਪ ਹੀ ਆਪ ਹੈ। ਉਹ ਮਾਇਆ ਦੇ ਪ੍ਰਭਾਵ ਤੋਂ ਮੁਕਤ ਹੈ।

ਵਾਕ:- ਜਿਨਿ ਸੇਵਿਆ ਤਿਨਿ ਪਾਇਆ ਮਾਨੁ।।
ਭਾਵ:- ਜਿਸ ਜਿਸ ਜੀਵ ਨੇ ਪ੍ਰਭੂ ਦਾ ਸਿਮਰਨ ਕੀਤਾ ਉਸ ਨੂੰ ਲੋਕ-ਪ੍ਰਲੋਕ ਵਿੱਚ ਮਾਣ-ਸਤਿਕਾਰ ਦੀਆਂ ਦਾਤਾਂ ਪ੍ਰਾਪਤ ਹੋਈਆਂ।

ਵਾਕ:- ਨਾਨਕ ਗਾਵੀਐ ਗੁਣੀ ਨਿਧਾਨੁ।।
ਭਾਵ:- ਸਤਿਗੁਰੂ ਨਾਨਕ ਪਾਤਸ਼ਾਹ ਜੀ ਫੁਰਮਾਨ ਕਰਦੇ ਹਨ ਕਿ ਅਜਿਹੇ ਗੁਣਾਂ ਦੇ ਖਜਾਨੇ ਪਰਮਾਤਮਾ ਦੀ ਹਮੇਸ਼ਾ ਸਿਫਤਿ-ਸਲਾਹ ਕਰਨੀ ਚਾਹੀਦੀ ਹੈ।

ਵਾਕ:- ਗਾਵੀਐ ਸੁਣੀਐ ਮਨ ਰਖੀਐ ਭਾਉ ।।
ਭਾਵ:- ਅਕਾਲ ਪੁਰਖ ਦੇ ਗੁਣਾਂ ਨੂੰ ਗਾਉਣਾ ਤੇ ਸੁਣਨਾ ਚਾਹੀਦਾ ਹੈ ਤੇ ਨਾਲ ਨਾਲ ਆਪਣੇ ਮਨ ਵਿੱਚ ਉਸ ਦਾ ਪਿਆਰ ਧਾਰਨ ਕਰਨਾ ਚਾਹੀਦਾ ਹੈ ।

ਵਾਕ:- ਦੁਖੁ ਪਰਹਰਿ ਸੁਖੁ ਘਰਿ ਲੈ ਜਾਇ ।।
ਭਾਵ:- ਜਿਹੜਾ ਜਗਿਆਸੂ ਇਸ ਤਰ੍ਹਾ ਪਰਮਾਤਮਾ ਨੂੰ ਪਿਆਰ ਕਰਦਾ ਹੈ ਉਸਦੇ ਸਾਰੇ ਦੁੱਖ ਦੂਰ ਹੋ ਜਾਦੇ ਹਨ ਤੇ ਉਸ ਦੇ ਹਿਰਦੇ ਵਿੱਚ ਸੁੱਖ ਪ੍ਰਵੇਸ ਕਰ ਜਾਦੇ ਹਨ।

ਵਾਕ:- ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ ।।
ਭਾਵ:- ਗੁਰੂ ਦੁਆਰਾ ਹੀ,ਸ਼ਬਦ ਧੁਨ ਤੋਂ ਤੇ ਵੇਦ-ਸ਼ਾਸ਼ਤਰਾਂ ਤੋਂ ਉਪਜਿਆ ਗਿਆਨ ਪ੍ਰਾਪਤ ਹੋ ਜਾਦਾਂ ਹੈ ਤੇ ਗੁਰੂ ਦੁਆਰਾ ਹੀ ਸਭ ਥਾਂਵਾਂ ਵਿੱਚ ਪ੍ਰਭੂ ਦੀ ਸਰਬਵਿਆਪਕਤਾ ਦੀ ਲਖਤਾ ਹੋ ਜਾਂਦੀ ਹੈ।

ਵਾਕ:- ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ ।।
ਭਾਵ:- ਗੁਰੂ ਹੀ ਸਾਡੇ ਲਈ ਸ਼ਿਵਜੀ ਹੈ,ਗੁਰੂ ਹੀ ਸਾਡੇ ਲਈ ਗੋਰਖ,ਬ੍ਰਰਮਾ ਤੇ ਪਾਰਬਤੀ ਮਾਈ ਹੈ ।

ਵਾਕ:- ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ ।।
ਭਾਵ:- ਜੇ ਮੈਂ ਪ੍ਰਭੂ ਨੂੰ ਜਾਣ ਵੀ ਲਵਾਂ ਤਦ ਵੀ ਮੈਂ ਉਸ ਪ੍ਰਥਾਏ ਕੁਛ ਵੀ ਨਹੀਂ ਕਹਾਂਗਾ ਕਿਉਕਿ ਉਸਨੂੰ ਸੰਪੂਰਨ ਤੌਰ ਤੇ ਕਥਨ ਨਹੀਂ ਕੀਤਾ ਜਾ ਸਕਦਾ ।

ਵਾਕ:- ਗੁਰਾ ਇਕ ਦੇਹਿ ਬੁਝਾਈ।। ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ।।੫।।
ਭਾਵ:- ਹੇ ਗੁਰਦੇਵ! ਕ੍ਰਿਪਾ ਕਰਕੇ ਮੈਨੂੰ ਇਹ ਸੋਝੀ ਬਖਸ਼ਿਸ਼ ਕਰ ਦੇ,ਕਿ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਦਾਤਾਰ ਮੈਨੂੰ ਕਿਸੇ ਵੇਲੇ ਵੀ ਨਾ ਭੁੱਲੇ।।੫।।

No comments:
Post a Comment