GURBANI

JAPJI SAHIB

ਵਾਕ:-ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ।।
ਭਾਵ:-ਜਿੰਨੀ ਜਿੰਨੀ ਪ੍ਰਭੂ ਨੇ ਕਿਸੇ ਨੂੰ ਬਲ-ਬੁੱਧੀ ਬਖਸ਼ਿਸ ਕੀਤੀ ਹੈ,ਉਨਾਂ ਹੀ ਉਹ ਪ੍ਰਭੂ ਦੇ ਸਤਾਣੇ ਬਲ ਨੂੰ ਗਾਉਂਦਾ ਹੈ।
ਵਾਕ:-ਗਾਵੈ ਕੋ ਦਾਤਿ ਜਾਣੈ ਨੀਸਾਣੁ।।
ਭਾਵ:-ਕੋਈ ਪ੍ਰਭੂ ਦੀਆ ਦਿੱਤੀਆ ਦਾਤਾਂ ਨੂੰ ਉਸ ਦੀਆ ਬਖਸ਼ਿਸਾਂ ਜਾਣ ਕੇ ਗਾਉਂਦਾ ਹੈ।
ਵਾਕ:-ਗਾਵੈ ਕੋ ਗੁਣ ਵਡਿਆਈਆ ਚਾਰ।।
ਭਾਵ:-ਕੋਈ ਪ੍ਰਭੂ ਦੇ ਸੁੰਦਰ ਗੁਣ ਤੇ ਵਡਿਆਈਆਂ ਵੇਖ ਕੇ ਉਸ ਨੂੰ ਗਾਉਂਦਾ ਹੈ।

ਵਾਕ:-ਗਾਵੈ ਕੋ ਵਿਦਿਆ ਵਿਖਮੁ ਵੀਚਾਰੁ।।
ਭਾਵ:-ਕੋਈ ਮਨੁੱਖ ਵਿਦਿਆ ਦੇ ਬਲ ਨਾਲ ਅਗੰਮ-ਅਗੋਚਰ ਪ੍ਰਭੂ ਦੇ ਕਠਨ ਗਿਆਨ ਨੂੰ ਗਾਉਂਦਾ ਹੈ।

ਵਾਕ:-ਗਾਵੈ ਕੋ ਸਾਜਿ ਕਰੇ ਤਨੁ ਖੇਹ।।
ਭਾਵ:-ਕੋਈ ਮਨੁੱਖ ਪ੍ਰਭੂ ਦੇ ਇਸ ਅਦਭੁੱਤ ਤਮਾਸ਼ੇ ਨੂੰ ਦੇਖ ਕੇ ਗਾਉਂਦਾ ਹੈ ,ਕਿ ਵੇਖੋ! ਪ੍ਰਭੂ ਪੰਜ ਤੱਤਾਂ ਦੀ ਮਿੱਟੀ ਤੋ ਸੁੰਦਰ ਸਰੀਰਾਂ ਦੀ ਸਵਾਹ ਬਣਾ ਦਿੰਦਾ ਹੈ।

ਵਾਕ :- ਗਾਵੈ ਕੋ ਜੀਅ ਲੈ ਫਿਰਿ ਦੇਹ।।
ਭਾਵ:-ਕੋਈ ਪਰਮਾਤਮਾ ਨੂੰ ਗਾਉਂਦਾ ਹੈ ਕਿ ਦੇਖੋ,ਪ੍ਰਭੂ ਇੱਕ ਸਰੀਰ ਚੋਲੇ ਵਿੱਚੋਂ ਜਿੰਦ ਕੱਢ ਕੇ ਉਸੇ ਜਿੰਦ ਨੂੰ ਕੋਈ ਹੋਰ ਸਰੀਰ ਚੋਲਾ ਪਹਿਨਾ ਦਿੰਦਾ ਹੈ।

ਵਾਕ:-ਗਾਵੈ ਕੋ ਜਾਪੈ ਦਿਸੈ ਦੂਰਿ।।
ਭਾਵ:-ਕੋਈ ਪ੍ਰਭੂ ਨੂੰ ਇਹ ਜਾਣਕੇ ਗਾਉਂਦਾ ਹੈ ਕਿ ਪਰਮਾਤਮਾ ਬਹੁਤ ਦੂਰ ਹੈ।
ਵਾਕ:-ਗਾਵੈ ਕੋ ਵੇਖੈ ਹਾਦਰਾ ਹਦੂਰਿ।।
ਭਾਵ:-ਕੋਈ ਮਨੁੱਖ ਪ੍ਰਭੂ ਨੂੰ ਹਾਜ਼ਰ-ਨਾਜ਼ਰ ਜਾਣ ਕੇ ਉਸ ਦੀ ਸਿਫਤੋਸਲਾਹ ਕਰਦਾ ਹੈ।
ਵਾਕ:-ਕਥਨਾ ਕਥੀ ਨ ਆਵੈ ਤੋਟਿ।।
ਭਾਵ:-ਹਰੇਕ ਕਥਨਹਾਰੇ ਨੇ ਆਪੋ ਆਪਣੀ ਬੁੱਧੀ ਨਾਲ ਪ੍ਰਭੂ ਨੂੰ ਬਿਆਨ ਕਰਨ ਦਾ ਯਤਨ ਕੀਤਾ,ਪਰ ਉਸ ਦੀ ਕਥਾ ਅਮੁੱਕ ਹੈ।
ਵਾਕ:- ਕਥਿ ਕਥਿ ਕਥੀ ਕੋਟੀ ਕੋਟਿ ਕੋਟਿ।।
ਭਾਵ:- ਕ੍ਰੋੜਾਂ ਦਾਨਿਆ ਨੇ ਕ੍ਰੋੜਾਂ-ਕ੍ਰੋੜਾਂ ਵਾਰੀ ਪ੍ਰਭੂ ਦੀ ਕਥਾ ਬਿਆਨ ਕੀਤੀ ਪਰ ਸੰਪੂਰਨ ਸਫਲਤਾ ਨਹੀਂ ਮਿਲੀ।
ਵਾਕ:- ਦੇਦਾ ਦੇ ਲੈਦੇ ਥਕਿ ਪਾਹਿ।।
ਭਾਵ:- ਦਾਤਾਰ ਦਾਤਾਂ ਦੇਈ ਹੀ ਜਾਂਦਾ ਹੈ । ਲੈਣ ਵਾਲੇ ਥੱਕ-ਮੁੱਕ ਜਾਂਦੇ ਹਨ।
ਵਾਕ:- ਜੁਗਾ ਜੁਗੰਤਰਿ ਖਾਹੀ ਖਾਹਿ।।
ਭਾਵ:- ਸਾਰੇ ਜੀਅ ਜੁਗਾਂ-ਜੁਗੰਤਰਾਂ ਤੋਂ ਪ੍ਰਭੂ ਦੀਆਂ ਦਿੱਤੀਆ ਦਾਤਾਂ ਖਾਈ ਜਾਦੇ ਹਨ।
ਵਾਕ:- ਹੁਕਮੀ ਹੁਕਮੁ ਚਲਾਏ ਰਾਹੁ।।
ਭਾਵ:-ਹੁਕਮੀ ਪਰਮਾਤਮਾ ਆਪਣੇ ਹੁਕਮ ਦੁਆਰਾ ਸਾਰੇ ਸੰਸਾਰ ਦੀ ਕਾਰ ਚਲਾਅ ਰਿਹਾ ਹੈ।
ਵਾਕ:-ਨਾਨਕ ਵਿਗਸੈ ਵੇਪਰਵਾਹੁ।।੩।।
ਭਾਵ:- ਸਤਿਗੁਰ ਨਾਨਕ ਦੇਵ ਸਾਹਿਬ ਫੁਰਮਾਨ ਕਰਦੇ ਹਨ ਕਿ ਵੇਪਰਵਾਹ ਪਰਮਾਤਮਾ ਆਪਣੀ ਰਚੀ ਖੇਡ ਨੂੰ ਵੇਖ ਕੇ ਪ੍ਰਸੰਨ ਹੋ ਰਿਹਾ ਹੈ।।

No comments:

Post a Comment

GURBANI TRANSLATION IN ENGLISH

JAPJI SAHIB ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥ There are nether worlds beneath nether worlds, and hundreds of thousands of heavenly worlds...