GURBANI

JAPJI SAHIB

ਵਾਕ:- ਮੰਨੇ ਕੀ ਗਤਿ ਕਹੀ ਨ ਜਾਇ ।।
ਭਾਵ:- ਜਿਸ ਨੇ ਮਨ-ਬਚਨ ਤੇ ਕਰਮਾਂ ਕਰਕੇ ਨਾਮ ਨੂੰ ਮੰਨ ਲਿਆ, ਉਸ ਦੀ ਆਤਮਿਕ ਉੱਚਤਾ ਬਿਆਨ ਨਹੀਂ ਕੀਤੀ ਜਾ ਸਕਦੀ।
ਵਾਕ:- ਜੇ ਕੋ ਕਹੈ ਪਿਛੈ ਪਛੁਤਾਇ ।।
ਭਾਵ:- ਜੇ ਕੋਈ ਪ੍ਰਭੂ ਦੀ ਆਤਮਿਕ ਉੱਚਤਾ ਨੂੰ ਬਿਆਨ ਕਰਨ ਦੀ ਫੜ੍ਹ ਮਾਰੇ, ਉਸ ਨੂੰ ਪਛਤਾਉਣਾ ਹੀ ਪਵੇਗਾ ।
ਵਾਕ:- ਕਾਗਦਿ ਕਲਮ ਨ ਲਿਖਣਹਾਰੁ ।।
ਭਾਵ:- ਮਨ-ਬਚਨ-ਕਰਮ ਕਰਕੇ ਨਾਮ ਨੂੰ ਮੰਨਣ ਵਾਲੇ ਨਾਮੀ ਦੀ ਕਾਗਜ਼ ਉੱਪਰ ਕਲਮ ਨਾਲ ਲਿਖ ਕੇ ਆਤਮਿਕ ਉੱਚਤਾ ਬਿਆਨ ਨਹੀਂ ਕੀਤੀ ਜਾ ਸਕਦੀ । 
ਵਾਕ:- ਮੰਨੇ ਕਾ ਬਹਿ ਕਰਨਿ ਵੀਚਾਰੁ ।।
ਭਾਵ:- ਵੀਚਾਰਵਾਨ ਪੁਰਸ਼ ਰਲ ਕੇ,ਨਾਮ ਦਾ ਮੰਨਣ ਕਰਨ ਵਾਲਿਆਂ ਪ੍ਰਤੀ ਵੀਚਾਰਾਂ ਜਰੂਰ ਕਰਦੇ ਹਨ ।
ਵਾਕ:- ਐਸਾ ਨਾਮੁ ਨਿਰੰਜਨੁ ਹੋਇ ।।
ਭਾਵ:- ਵਾਹਿਗੁਰੂ ਜੀ ਦਾ ਨਾਮ ਮਾਇਆ ਦੀ ਲੇਪ-ਛੇਪ ਕਾਲਖ ਤੋਂ ਰਹਿਤ ਹੈ ।
ਵਾਕ:- ਜੇ ਕੋ ਮੰਨਿ ਜਾਣੈ ਮਨਿ ਕੋਇ।।੧੨।।
ਭਾਵ:- ਜੇ ਕੋਈ ਜਗਿਆਸੂ, ਪ੍ਰਮਾਤਮਾ ਦੇ ਨਾਮ ਨੂੰ ਮਨ-ਬਚਨ-ਕਰਮਾਂ ਕਰਕੇ ਦ੍ਰਿੜਤਾ ਨਾਲ ਮੰਨ ਲਵੇ, ਉਹ ਵੀ ਮਾਇਆ ਦੀ ਕਾਲਖ ਤੋ ਮੁਕਤ ਹੋ ਜਾਂਦਾ ਹੈ ।

No automatic alt text available.

No comments:

Post a Comment

GURBANI TRANSLATION IN ENGLISH

JAPJI SAHIB ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥ There are nether worlds beneath nether worlds, and hundreds of thousands of heavenly worlds...