Gurbani

ਵਾਕ:- ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ।।
ਅਰਥ:-ਪਰਮਾਤਮਾ ਦੇ ਹੁਕਮ ਅੰਦਰ ਹੀ ਸਾਡੇ ਦ੍ਰਿਸ਼ਟ ਅਦ੍ਰਿਸ਼ਟ ਅਕਾਰ ਹੋਂਦ ਵਿੱਚ ਆਉਂਦੇ ਹਨ। ਹੁਕਮ ਨੂੰ ਸੰਪੂਰਨ ਤੌਰ ਤੇ ਬਿਆਨ ਨਹੀਂ ਕੀਤਾ ਜਾ ਸਕਦਾ।
ਵਾਕ:-ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ।।
ਭਾਵ:-ਵਾਹਿਗੁਰੂ ਜੀ ਦੇ ਹੁਕਮ ਅੰਦਰ ਹੀ ਸਾਰੇ ਜੀਵ-ਜੰਤ ਹੋਂਦ ਵਿੱਚ ਆਉਂਦੇ ਹਨ।ਪ੍ਰਭੂ ਹੁਕਮ ਅੰਦਰ ਹੀ ਲੋਕ- ਪ੍ਰਲੋਕ ਵਿੱਚ ਵਡਿਆਈ ਮਿਲਦੀ ਹੈ।
ਵਾਕ:-ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ।।
ਭਾਵ:-ਪਰਮਾਤਮਾ ਦੇ ਹੁਕਮ ਅੰਦਰ ਹੀ ਕੋਈ ਸ੍ਰੇਸ਼ਟ ਹੈ ਕੋਈ ਨੀਵੀਂ ਪੱਧਰ ਦਾ ਹੈ। ਜੀਵ ਦੇ ਕੀਤੇ ਕਰਮਾਂ ਅਨੁਸਾਰ ਪ੍ਰਭੂ ਹੁਕਮ ਵਿੱਚ ਕੋਈ ਦੁੱਖ ਕੋਈ ਸੁੱਖ ਭੋਗ ਰਿਹਾ ਹੈ।
ਵਾਕ:- ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ।।
ਭਾਵ:- ਕਈ ਜੀਵਾਂ ਨੂੰ ਪ੍ਰਭੂ ਹੁਕਮ ਵਿੱਚ ਲੋਕ-ਪ੍ਰਲੋਕ ਦੀਆਂ ਬਖਸ਼ਿਸਾਂ ਪ੍ਰਾਪਤ ਹੋ ਜਾਦੀਆਂ ਹਨ।ਕਈਆਂ ਜੀਵ-ਆਤਮਾਵਾਂ ਨੂੰ ਅਨੇਕਾਂ ਜੂਨਾਂ ਵਿੱਚ ਭੁਆਇਆ ਜਾਂਦਾ ਹੈ।
ਵਾਕ:-ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ।।
ਭਾਵ:-ਸਾਰੀ ਕਾਇਨਾਤ ਵਾਹਿਗੁਰੂ ਜੀ ਦੇ ਹੁਕਮ ਅੰਦਰ ਚਲ ਰਹੀ ਹੈ।ਉਸ ਦੇ ਹੁਕਮ ਤੋਂ ਕੋਈ ਵੀ ਬਾਹਰ ਨਹੀਂ ਹੈ।
ਵਾਕ:-ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ।।੨।।
ਭਾਵ:-ਜੇ ਮਨੁੱਖ ਪ੍ਰਭੂ ਦੇ ਹੁਕਮ ਨੂੰ ਸਮਝ ਲਵੇ ਤਦ ਉਸ ਦੀ ਹਉਮੈ ਖਤਮ ਹੋ ਸਕਦੀ ਹੈ।।੨।।No automatic alt text available.

No comments:

Post a Comment

GURBANI TRANSLATION IN ENGLISH

JAPJI SAHIB ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥ There are nether worlds beneath nether worlds, and hundreds of thousands of heavenly worlds...