GURBANI

SHRI GURU GRANTH SAHIB JI
ਜਪੁ ਜੀ ਸਾਹਿਬ
੧ਓ
ਪਰਮਾਤਮਾ ਇੱਕ ਹੈ। ਸਾਰਾ ਦਿ੍ਸ਼ਟ ਅਦਿ੍ਸ਼ਟ ਪਸਾਰਾ ਇੱਕ ਦਾ ਹੀ ਹੈ।ਉਸ ਵਰਗਾ ਹੋਰ ਕੋਈ ਨਹੀਂ ਹੈ।

ਸਤਿ ਨਾਮੁ
ਉਸ ਦਾ ਨਾਮ ਸਦੀਵੀ ਹੋਂਦ ਵਾਲਾ ਹੈ।
ਕਰਤਾ ਪੁਰਖੁ
ਪਰਮਾਤਮਾ ਸਾਰੀ ਦਿ੍ਸ਼ਟ ਅਦਿ੍ਸ਼ਟ ਰਚਨਾ ਦਾ ਰਚਨਹਾਰ ਹੈ ਅਤੇ ਸਾਰਿਆ ਵਿੱਚ ਇੱਕ ਰਸ ਵਿਆਪਕ ਹੈ।
ਨਿਰਭਉ ਨਿਰਵੈਰੁ
ਪਰਮਾਤਮਾ ਡਰ-ਭੈ ਤੇ ਵੈਰ ਤੋਂ ਰਹਿਤ ਹੈ।
ਅਕਾਲ ਮੂਰਤਿ 
ਉਸ ਦੀ ਨੂਰੀ ਹੋਂਦ ਕਾਲ (ਮੌਤ) ਤੋਂ ਰਹਿਤ ਹੈ।
ਅਜੂਨੀ ਸੈਭੰ
ਪਰਮਾਤਮਾ ਜੂਨ-ਜਨਮ ਤੋਂ ਰਹਿਤ ਹੈ। ਪਰਮਾਤਮਾ ਆਪਣੇ ਆਪ ਤੋਂ ਪ੍ਕਾਸ਼ਮਾਨ ਹੋਇਆ ਹੈ।
ਗੁਰ ਪ੍ਸਾਦਿ ।।
ਅਜਿਹੀ ਹੋਂਦ ਹਸਤੀ ਵਾਲਾ ਪਰਮਾਤਮਾ ਗੁਰੂ ਦੀ ਮਿਹਰ ਨਾਲ ਮਿਲਦਾ ਹੈ।
।।ਜਪੁ।।
ਬਾਣੀ ਦਾ ਨਾਉਂ ਵੀ ਹੈ ਤੇ ਗੁਰਪ੍ਸਾਦਿ ਦੀ ਪ੍ਰਾਪਤੀ ਲਈ ਉਸਦੇ ਨਾਮ ਦਾ ਜਪ ਕਰਨਾ ਹੈ।

No comments:

Post a Comment

GURBANI TRANSLATION IN ENGLISH

JAPJI SAHIB ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥ There are nether worlds beneath nether worlds, and hundreds of thousands of heavenly worlds...